ਦਿੱਲੀ ਪੁਲਿਸ ਨੇ ਫਿਲਮ ਡਾਇਰੈਕਟਰ ਸਨੋਜ ਕੁਮਾਰ ਮਿਸ਼ਰਾ ਨੂੰ ਬਲਾਤਕਾਰ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ। ਸਨੋਜ ਉਹ ਨਿਰਦੇਸ਼ਕ ਹੈ ਜਿਸ ਨੇ ਮਹਾਕੁੰਭ ਵਿੱਚ ਵਾਇਰਲ ਹੋਈ ਕੁੜੀ ਮੋਨਾਲੀਸਾ ਨੂੰ ਫਿਲਮ ਦੀ ਆਫਰ ਕੀਤੀ ਸੀ। ਉਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਦਿੱਲੀ ਹਾਈ ਕੋਰਟ ਵੱਲੋਂ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਮਗਰੋਂ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉੱਤਰ ਪ੍ਰਦੇਸ਼ ਦੀ ਇਕ ਔਰਤ ਨੇ ਉਸ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।
ਸਨੋਜ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੀ ਔਰਤ ਦੀ ਉਮਰ 28 ਸਾਲ ਹੈ। ਔਰਤ ਨੇ ਦੋਸ਼ ਲਾਇਆ ਹੈ ਕਿ ਸਾਲ 2020 ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਟਿੱਕਟੌਕ ਅਤੇ ਇੰਸਟਾਗ੍ਰਾਮ ਦੇ ਜ਼ਰੀਏ ਸਨੋਜ ਨਾਲ ਮੁਲਾਕਾਤ ਹੋਈ ਸੀ। ਉਸ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਰਹਿੰਦੀ ਸੀ। ਔਰਤ ਦਾ ਦੋਸ਼ ਹੈ ਕਿ ਕਥਿਤ ਦੋਸ਼ੀ ਨੇ ਖੁਦਕੁਸ਼ੀ ਦੀ ਧਮਕੀ ਦੇ ਕੇ ਉਸ ਨੂੰ ਮਿਲਣ ਲਈ ਮਜਬੂਰ ਕੀਤਾ। 18 ਜੂਨ 2021 ਨੂੰ ਸਨੋਜ ਉਸ ਨੂੰ ਇੱਕ ਰਿਜ਼ੋਰਟ ਵਿੱਚ ਲੈ ਗਿਆ। ਇੱਥੇ ਉਸ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।

ਪੀੜਤਾ ਨੇ ਐਫਆਈਆਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਨੋਜ ਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ। ਸਨੋਜ ਨੇ ਵਿਆਹ ਦਾ ਝਾਸਾ ਵੀ ਦਿੱਤਾ। ਉਸ ਨੇ ਵੱਖ-ਵੱਖ ਥਾਵਾਂ ‘ਤੇ ਔਰਤ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ। ਇਸ ਦੌਰਾਨ ਪੀੜਤਾ ਦੀਆਂ ਅਸ਼ਲੀਲ ਤਸਵੀਰਾਂ ਵੀ ਖਿੱਚੀਆਂ ਗਈਆਂ। ਪੀੜਤਾ ਦਾ ਦੋਸ਼ ਹੈ ਕਿ ਸਨੋਜ ਨੇ ਇਹ ਤਸਵੀਰਾਂ ਜਨਤਕ ਕਰਨ ਦੀ ਧਮਕੀ ਵੀ ਦਿੱਤੀ ਸੀ। ਡਰ ਅਤੇ ਕੰਮ ਦਿਵਾਉਣ ਦੇ ਲਾਲਚ ਕਾਰਨ ਔਰਤ ਸਨੋਜ ਦੇ ਨਾਲ ਮੁੰਬਈ ਚਲੀ ਗਈ, ਜਿੱਥੇ ਉਸ ਦਾ ਸ਼ੋਸ਼ਣ ਹੁੰਦਾ ਰਿਹਾ।
ਇਹ ਵੀ ਪੜ੍ਹੋ : ਤਰਨਤਾਰਨ ਦੇ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ/ਤ, 4 ਭੈਣਾਂ ਦਾ ਸੀ ਇਕਲੌਤਾ ਭਰਾ
ਦੱਸ ਦੇਈਏ ਕਿ ਮੋਨਾਲੀਸਾ ਨੂੰ ਪ੍ਰਯਾਗਰਾਜ ਮਹਾਕੁੰਭ 2025 ਦੌਰਾਨ ਪ੍ਰਸਿੱਧੀ ਮਿਲੀ। ਉਹ ਉੱਥੇ ਹਾਰ ਵੇਚਣ ਗਈ ਸੀ, ਪਰ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ ਅਤੇ ਕੁਝ ਹੀ ਸਮੇਂ ਵਿੱਚ ਉਹ ਵਾਇਰਲ ਹੋ ਗਈਆਂ। ਮਸ਼ਹੂਰ ਹੋਣ ਤੋਂ ਬਾਅਦ ਮੋਨਾਲੀਸਾ ਪ੍ਰਯਾਗਰਾਜ ਛੱਡ ਕੇ ਆਪਣੇ ਘਰ ਵਾਪਸ ਆ ਗਈ। ਇਸ ਤੋਂ ਬਾਅਦ ਨਿਰਦੇਸ਼ਕ ਸਨੋਜ ਕੁਮਾਰ ਮਿਸ਼ਰਾ ਨੇ ਉਸ ਨੂੰ ‘ਦਿ ਮਣੀਪੁਰ ਡਾਇਰੀ’ ਨਾਂ ਦੀ ਫਿਲਮ ‘ਚ ਕਾਸਟ ਕਰਨ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਸਨੋਜ ਚਰਚਾ ‘ਚ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -:
























