Ekta Kapoor corona positive: ਐਂਟਰਟੇਨਮੈਂਟ ਇੰਡਸਟਰੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਹਰ ਦੂਜੇ ਦਿਨ ਕਿਸੇ ਨਾ ਕਿਸੇ ਮਸ਼ਹੂਰ ਵਿਅਕਤੀ ਦੇ ਕੋਵਿਡ-19 ਪਾਜ਼ੇਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਸੂਚੀ ‘ਚ ਨਿਰਦੇਸ਼ਕ-ਨਿਰਮਾਤਾ ਏਕਤਾ ਕਪੂਰ ਦਾ ਨਾਂ ਵੀ ਜੁੜ ਗਿਆ ਹੈ।
ਏਕਤਾ ਕਪੂਰ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਉਹ ਕੁਆਰੰਟੀਨ ਵਿੱਚ ਹੈ। ਏਕਤਾ ਨੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਏਕਤਾ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਰੁੰਚਲ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਸੀ। ਅਦਾਕਾਰ ਨੇ ਆਪਣੀ ਇੰਸਟਾ ਸਟੋਰੀ ‘ਚ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਉਸਨੇ ਲਿਖਿਆ- ਮੈਂ 3 ਦਿਨ ਪਹਿਲਾਂ ਇੱਕ ਵਿਅਕਤੀ ਨੂੰ ਮਿਲਿਆ, ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਸਨੂੰ ਕੋਰੋਨਾ ਹੈ। ਪ੍ਰਿਆ ਅਤੇ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਅਸੀਂ ਘਰ ਵਿੱਚ ਕੁਆਰੰਟੀਨ ਹੋ ਗਏ ਹਾਂ ਅਤੇ ਅਸੀਂ ਕਿਸੇ ਦੇ ਸੰਪਰਕ ਵਿੱਚ ਨਹੀਂ ਆਏ ਹਾਂ।
ਏਕਤਾ ਅਤੇ ਜਾਨ ਅਬ੍ਰਾਹਮ ਤੋਂ ਪਹਿਲਾਂ ਦਸੰਬਰ ਵਿੱਚ ਕਈ ਹੋਰ ਸੈਲੇਬਸ ਵੀ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਕਰੀਨਾ ਕਪੂਰ, ਅੰਮ੍ਰਿਤਾ ਅਰੋੜਾ, ਅਰਜੁਨ ਕਪੂਰ, ਅੰਸ਼ੁਲਾ ਕਪੂਰ, ਰੀਆ ਕਪੂਰ, ਕਰਨ ਬੁਲਾਨੀ, ਮ੍ਰਿਣਾਲ ਠਾਕੁਰ ਕੋਰੋਨਾ ਦੀ ਲਪੇਟ ‘ਚ ਹਨ। ਕ੍ਰਿਸਮਸ ਤੋਂ ਪਹਿਲਾਂ ਕਰੀਨਾ ਅਤੇ ਅੰਮ੍ਰਿਤਾ ਕੋਰੋਨਾ ਨੈਗੇਟਿਵ ਹੋ ਗਏ ਸਨ। ਇਸ ਦੇ ਨਾਲ ਹੀ ਅਰਜੁਨ ਕਪੂਰ ਦੂਜੀ ਵਾਰ ਕੋਰੋਨਾ ਪਾਜ਼ੀਟਿਵ ਹੋਏ ਹਨ। ਏਕਤਾ ਕਪੂਰ ਦੇ ਵਰਕ ਦੀ ਗੱਲ ਕਰੀਏ ਤਾਂ ਨਿਰਦੇਸ਼ਕ-ਨਿਰਮਾਤਾ ਨੇ 3 ਜਨਵਰੀ ਨੂੰ ਆਪਣੇ ਆਉਣ ਵਾਲੇ ਸੀਰੀਅਲ ‘ਨਾਗਿਨ 6’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਸਾਲ ਏਕਤਾ ਕਪੂਰ ਹੋਰ ਵੀ ਕਈ ਸ਼ੋਅ ਲੈ ਕੇ ਆ ਰਹੀ ਹੈ। ਖਬਰਾਂ ਹਨ ਕਿ ‘ਨਾਗਿਨ 6’ ਦਾ ਪ੍ਰੀਮੀਅਰ ਇਸ ਮਹੀਨੇ 30 ਜਨਵਰੀ ਨੂੰ ਹੋਵੇਗਾ।