ਮਸ਼ਹੂਰ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਧੀਰਜ ਕੁਮਾਰ ਦਾ 79 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਧੀਰਜ ਕੁਮਾਰ ਦੀ ਸਿਹਤ ਠੀਕ ਨਹੀਂ ਸੀ। ਉਨ੍ਹਾਂ ਨੂੰ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਨਿਮੋਨੀਆ ਸੀ। ਅਦਾਕਾਰ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ।
ਸੋਮਵਾਰ ਨੂੰ ਇੱਕ ਅਧਿਕਾਰਤ ਬਿਆਨ ਰਾਹੀਂ ਧੀਰਜ ਕੁਮਾਰ ਦੇ ਪਰਿਵਾਰ ਅਤੇ ਪ੍ਰੋਡਕਸ਼ਨ ਟੀਮ ਨੇ ਉਨ੍ਹਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ। ਬਿਆਨ ਵਿੱਚ ਲਿਖਿਆ ਸੀ – ਪਰਿਵਾਰ ਧੀਰਜ ਕੁਮਾਰ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ। ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਸਾਰਿਆਂ ਤੋਂ ਨਿੱਜਤਾ ਦੀ ਉਮੀਦ ਕਰਦੇ ਹਾਂ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਧੀਰਜ ਨੂੰ ਨਵੀਂ ਮੁੰਬਈ ਦੇ ਇਸਕਨ ਮੰਦਰ ਦੇ ਉਦਘਾਟਨ ਸਮੇਂ ਦੇਖਿਆ ਗਿਆ ਸੀ। ਇਸ ਸਮਾਗਮ ਵਿੱਚ ਉਨ੍ਹਾਂ ਨੇ ਆਪਣੇ ਅਧਿਆਤਮਿਕ ਵਿਸ਼ਵਾਸ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ‘ਮੈਂ ਇੱਥੇ ਨਿਮਰਤਾ ਨਾਲ ਆਇਆ ਹਾਂ। ਹਾਲਾਂਕਿ, ਉਨ੍ਹਾਂ ਨੇ ਮੈਨੂੰ ਇੱਕ ਵੀਵੀਆਈਪੀ ਕਿਹਾ। ਮੈਨੂੰ ਲੱਗਦਾ ਹੈ ਕਿ ਅਸਲ ਵੀਵੀਆਈਪੀ ਹੀ ਭਗਵਾਨ ਹੈ।’

ਧੀਰਜ ਕੁਮਾਰ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਰੀਅਰ ਨੂੰ 50 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਨੇ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਉਸਨੇ 1960 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਈ ਫਿਲਮਾਂ ਕੀਤੀਆਂ। ਉਨ੍ਹਾਂ ਨੇ ‘ਰਾਤੋਂ ਕਾ ਰਾਜਾ’, ‘ਰੋਟੀ ਕਪੜਾ ਔਰ ਮਕਾਨ’, ‘ਸਵਾਮੀ’, ‘ਕ੍ਰਾਂਤੀ’ ਅਤੇ ‘ਹੀਰਾ ਪੰਨਾ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਹ 1970 ਤੋਂ 1984 ਦਰਮਿਆਨ 21 ਫਿਲਮਾਂ ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਸਿਨੇਮਾ ਵਿੱਚ ਵੀ ਆਪਣੀ ਛਾਪ ਛੱਡੀ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਨੂੰ ਮੁੜ ਮਿਲੀ ਬੰ/ਬ ਨਾਲ ਉਡਾਉਣ ਦੀ ਧ/ਮ/ਕੀ, 24 ਘੰਟਿਆਂ ‘ਚ ਮਿਲਿਆ ਦੂਜਾ ਈਮੇਲ
ਧੀਰਜ ਨੇ ਫਿਰ ਫਿਲਮਾਂ ਤੋਂ ਟੀ.ਵੀ. ਵੱਲ ਸਵਿੱਚ ਕੀਤਾ। ਉਨ੍ਹਾਂ ਨੇ ਘਰ ਸੰਸਾਰ ਵਿੱਚ ਉਸ ਨੇ ਅਮਰ ਦਾ ਰੋਲ ਪਲੇ ਕੀਤਾ। ਇਸ ਤੋਂ ਇਲਾਵਾ ਉਸ ਨੇ ‘ਓਮ ਨਮਹ ਸ਼ਿਵਾਏ’, ‘ਅਦਾਲਤ’, ‘ਧੂਪ ਛਾਂਵ’, ‘ਜਾਨੇ ਅੰਜਾਨੇ’, ‘ਸੱਚ’, ‘ਮਿਲੀ’, ‘ਹਮਾਰੀ ਬਹੂ ਤੁਲਸੀ’, ‘ਨਦਾਨੀਆਂ’, ‘ਤੁਝ ਸੰਗ ਪ੍ਰੀਤ ਲਗਾਏ ਸਜਨਾ’, ਆਦਿ ਵਰਗੇ ਸ਼ੋਅਜ਼ ਬਣਾਓ।
ਵੀਡੀਓ ਲਈ ਕਲਿੱਕ ਕਰੋ -:
























