ਗੁਰੂਗ੍ਰਾਮ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਸੋਸ਼ਲ ਮੀਡੀਆ ਇਨਫਲੁਏਂਸਰ ਅਤੇ ਆਰਜੇ ਸਿਮਰਨ ਸਿੰਘ ਦੀ ਮੌਤ ਹੋ ਗਈ ਹੈ। ਸਿਮਰਨ ਦੀ ਉਮਰ 25 ਸਾਲ ਸੀ। ਉਸ ਦੀ ਲਾਸ਼ ਗੁਰੂਗ੍ਰਾਮ ਦੇ ਸੈਕਟਰ 47 ਵਿੱਚ ਕਿਰਾਏ ਦੇ ਅਪਾਰਟਮੈਂਟ ਵਿੱਚ ਮਿਲੀ। ਪੁਲਿਸ ਸੂਤਰਾਂ ਮੁਤਾਬਕ ਸਿਮਰਨ ਦੀ ਮੌਤ ਖੁਦਕੁਸ਼ੀ ਹੈ।
ਉਸ ਦੀ ਲਾਸ਼ ਮਿਲਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਿਮਰਨ ਦੀ ਲਾਸ਼ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਸਿਮਰਨ ਦੀ ਮੌਤ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ। ਉਸ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਹੈਰਾਨ ਹਨ। ਲਾਸ਼ ਦੇ ਨੇੜੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਖਬਰਾਂ ਮੁਤਾਬਕ ਸਿਮਰਨ ਦੀ ਲਾਸ਼ ਉਸ ਦੇ ਫਲੈਟ ‘ਚ ਲਟਕਦੀ ਮਿਲੀ। ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਸਿਮਰਨ ਦੀ ਲਾਸ਼ ਕੋਲੋਂ ਕੋਈ ਚਿੱਠੀ ਜਾਂ ਨੋਟ ਬਰਾਮਦ ਨਹੀਂ ਹੋਇਆ ਹੈ, ਇਸ ਲਈ ਪੁਲਿਸ ਹਰ ਸੰਭਵ ਤਰੀਕੇ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ। ਸਿਮਰਨ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਆਖਰੀ ਪੋਸਟ ਇਕ ਹਫਤਾ ਪਹਿਲਾਂ ਦੀ ਸੀ।
ਉਸ ਦੀ ਮੌਤ ਬਾਰੇ ਪਤਾ ਲੱਗਦੇ ਹੀ ਉਸ ਦਾ ਇੰਸਟਾਗ੍ਰਾਮ ‘ਤੇ ਆਖਰੀ ਪੋਸਟ ਤੇਜ਼ੀ ਨਾਲਲ ਵਾਇਰਲ ਹੋ ਰਿਹਾ ਹੈ। ਉਸ ਦਾ ਆਖਰੀ ਪੋਸਟ ਇੱਕ ਵੀਡੀਓ ਹੈ, ਜਿਸ ਵਿਚ ਉਹ ਆਪਣੇ ਵਿਚਾਰ ਪੰਜਾਬੀ ਵਿਚ ਸ਼ੇਅਰ ਕਰਦੀ ਦਿਸ ਰਹੀ ਹੈ। ਵੀਡੀਓ ਵਿਚ RJ ਸਿਮਰ ਕਹਿੰਦੀ ਹੈ ‘ਤੂੰ ਚੰਗਾ ਲੱਗਦਾ ਹੈ ਪਰ ਕਹਿੰਦੀ ਨਹੀਂ, ਤੇਰੀਆਂ ਗੱਲਾਂ ‘ਤੇ ਵੀ ਖੂਬ ਹਾਸਾ ਆਉਂਦਾ ਹੈ, ਪਰ ਜਾਣ ਕੇ ਹਸਦੀ ਨਹੀਂ, ਮੇਰੇ ‘ਤੇ ਚਾਂਸ ਮਾਰਨ ਦੀ ਲੋੜ ਨਹੀਂ’। ਉਸ ਦੀ ਮੌਤ ਦੀ ਖਬਰ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਪੋਸਟ ‘ਤੇ ਕੁਮੈਂਟ ਕਰ ਰਹੇ ਹਨ। ਸਿਮਰਨ ਆਪਣੀ ਆਖਰੀ ਪੋਸਟ ‘ਚ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਇਸ ਲਈ ਉਸ ਦੇ ਫੈਨਜ਼ ਉਸ ਦੀ ਮੌਤ ਦੀ ਖਬਰ ਤੋਂ ਕਾਫੀ ਹੈਰਾਨ ਹਨ।
ਇਹ ਵੀ ਪੜ੍ਹੋ : ਸੂਬੇ ‘ਚ ਬਣਨਗੇ 1,000 ਹੋਰ ਆਂਗਣਵਾੜੀ ਕੇਂਦਰ, ਪਲੇਅ ਸਕੂਲਾਂ ਲਈ ਵੀ ਬਣੀ ਪਾਲਿਸੀ
ਪੁਲਿਸ ਮੁਤਾਬਕ ਸਿਮਰਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ। ਪਰਿਵਾਰ ਮੁਤਾਬਕ ਸਿਮਰਨ ਨੇ ਕਿਸੇ ਪ੍ਰੇਸ਼ਾਨੀ ਕਾਰਨ ਇਹ ਕਦਮ ਚੁੱਕਿਆ ਹੋ ਸਕਦਾ ਹੈ। ਪੁਲਿਸ ਨੂੰ ਬੁੱਧਵਾਰ ਰਾਤ 10.30 ਵਜੇ ਹਸਪਤਾਲ ਤੋਂ ਫੋਨ ਆਇਆ ਸੀ, ਜਿਸ ਤੋਂ ਬਾਅਦ ਪੁਲਿਸ ਹਸਪਤਾਲ ਪਹੁੰਚੀ ਅਤੇ ਪੋਸਟਮਾਰਟਮ ਤੋਂ ਬਾਅਦ ਸਿਮਰਨ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਸਿਮਰਨ ਦਾ ਇੱਕ ਯੂਟਿਊਬ ਚੈਨਲ ਵੀ ਸੀ ਅਤੇ ਇੰਸਟਾਗ੍ਰਾਮ ‘ਤੇ ਉਸ ਦੇ 683K ਫਾਲੋਅਰਜ਼ ਸਨ।
ਵੀਡੀਓ ਲਈ ਕਲਿੱਕ ਕਰੋ -:
