ਦੱਖਣੀ ਕੋਰੀਆਈ ਅਦਾਕਾਰ Lee Sun Kyun ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 48 ਸਾਲਾਂ ਦੇ ਸਨ। ਅਭਿਨੇਤਾ ਨੂੰ ਕਥਿਤ ਤੌਰ ‘ਤੇ ਸਿਓਲ ਦੇ ਸੀਓਂਗਬੁਕ ਜ਼ਿਲ੍ਹੇ ਵਿਚ ਆਪਣੀ ਕਾਰ ਵਿਚ ਬੇਹੋਸ਼ ਪਾਇਆ ਗਿਆ ਸੀ ਅਤੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉਸਨੇ ਫਿਲਮ ਪੈਰਾਸਾਈਟ ਵਿੱਚ ਆਪਣੀ ਅਦਾਕਾਰੀ ਨਾਲ ਦੁਨੀਆ ਭਰ ਵਿੱਚ ਵਿਸ਼ੇਸ਼ ਪਛਾਣ ਪ੍ਰਾਪਤ ਕੀਤੀ।
ਕਈ ਦੱਖਣੀ ਕੋਰੀਆਈ ਨਿਊਜ਼ ਏਜੰਸੀਆਂ ਨੇ ਐਕਸ ‘ਤੇ Lee Sun Kyun ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉਹ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਜਾਂਚ ਦਾ ਸਾਹਮਣਾ ਕਰ ਰਹੇ ਸੀ। ਸੋਮਪੀ ਦੀ ਇੱਕ ਰਿਪੋਰਟ ਅਨੁਸਾਰ ਪੁਲਿਸ ਨੂੰ ਇੱਕ ਔਰਤ ਦਾ ਫ਼ੋਨ ਆਇਆ ਜਿਸ ਨੇ ਕਿਹਾ ਕਿ ਉਸਦਾ ਪਤੀ ਸੁਸਾਈਡ ਨੋਟ ਲਿਖ ਕੇ ਘਰ ਛੱਡ ਗਿਆ ਹੈ। ਬਾਅਦ ਵਿੱਚ, ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਕੋਈ ਹੋਰ ਨਹੀਂ ਬਲਕਿ Lee Sun Kyun ਸੀ।
ਇਹ ਵੀ ਪੜ੍ਹੋ : ਭੈਣ ਨੂੰ ਮਿਲਣ ਜਾ ਰਹੇ ਭਰਾ ਦੀ ਸੜਕ ਹਾ.ਦਸੇ ’ਚ ਗਈ ਜਾ.ਨ, ਡੇਢ ਮਹੀਨਾ ਪਹਿਲਾਂ ਹੋਇਆ ਸੀ ਨੌਜਵਾਨ ਦਾ ਵਿਆਹ
ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਹੋ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੂੰ Lee Sun Kyun ਦੀ ਕਾਰ ਦੇ ਅੰਦਰ ਸੜੇ ਹੋਏ ਚਾਰਕੋਲ ਬ੍ਰਿਕੇਟ ਦੇ ਸਬੂਤ ਮਿਲੇ ਹਨ। ਇਸ ਕਾਰਨ ਪੁਲਿਸ ਨੂੰ ਉਸ ਦੀ ਖੁਦਕੁਸ਼ੀ ਦਾ ਸ਼ੱਕ ਹੈ। ਅਭਿਨੇਤਾ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ। ਪੈਰਾਸਾਈਟ ਉਸ ਦੀਆਂ ਸਭ ਤੋਂ ਵੱਡੀਆਂ ਫ਼ਿਲਮਾਂ ਵਿੱਚੋਂ ਇੱਕ ਸੀ। ਇਹ ਫਿਲਮ ਆਸਕਰ ਜਿੱਤਣ ਵਿੱਚ ਵੀ ਸਫਲ ਰਹੀ ਸੀ। ਉਸਨੇ ਮਾਈ ਮਿਸਟਰ, ਕੌਫੀ ਪ੍ਰਿੰਸ ਮਾਈ ਸਵੀਟ ਸੋਲ, ਮਿਸ ਕੋਰੀਆ ਅਤੇ ਏ ਹਾਰਡ ਡੇ ਵਿੱਚ ਵੀ ਅਭਿਨੈ ਕੀਤਾ।
ਵੀਡੀਓ ਲਈ ਕਲਿੱਕ ਕਰੋ –
ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ