Farmers to Hema Malini : ਬਾਲੀਵੁੱਡ ਅਦਾਕਾਰ ਹੇਮਾ ਮਾਲਿਨੀ ਤੇ ਸੰਨੀ ਦਿਓਲ ਜਿੱਥੇ ਮੋਦੀ ਸਰਕਾਰ ਵੱਲੋਂ ਜਾਰੀ ਖੇਤੀ ਬਿੱਲਾਂ ਦੇ ਗੁਣ ਗਾਣ ਕਰਦੇ ਨਜ਼ਰ ਆ ਰਹੇ ਹਨ ਉੱਥੇ ਹੀ ਇਸ ਸਭ ਦੇ ਚਲਦੇ ਕਿਸਾਨਾਂ ਦੀ ਇੱਕ ਜੱਥੇਬੰਦੀ ਨੇ ਹੇਮਾ ਮਾਲਿਨੀ ਨੂੰ ਖੁੱਲ੍ਹੀ ਚਿੱਠੀ ਲਿੱਖੀ ਹੈ । ਇਸ ਚਿੱਠੀ ਰਾਹੀਂ ਕਿਸਾਨ ਜੱਥੇਬੰਦੀ ਨੇ ਹੇਮਾ ਮਾਲਿਨੀ ਨੂੰ ਮੋਦੀ ਵੱਲੋਂ ਪਾਸ ਖੇਤੀ ਕਾਨੂੰਨਾਂ ਦੇ ਲਾਭ ਦੱਸਣ ਲਈ ਕਿਹਾ ਹੈ ।
ਇਸ ਦੇ ਨਾਲ ਹੀ ਜੱਥੇਬੰਦੀ ਨੇ ਹੇਮਾ ਮਾਲਿਨੀ ਨੂੰ ਪੇਸ਼ਕਸ ਕੀਤੀ ਹੈ ਕਿ ਪੰਜਾਬ ਆਉਣ ਤੇ ਇੱਥੇ ਰਹਿਣ ਦਾ ਉਹਨਾਂ ਦਾ ਜਿਨ੍ਹਾਂ ਵੀ ਖਰਚਾ ਹੋਵੇਗਾ ਉਹ ਖੁਦ ਉਠਾਉਣਗੇ । ਚਿੱਠੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਖ਼ਬਾਰ ਦੀ ਖ਼ਬਰ ਮੁਤਾਬਕ, ਕਿਸਾਨਾਂ ਨੇ ਲਿਖਿਆ ਹੈ ਕਿ “ਕਿਸਾਨ ਆਪਣੀ ਫਸਲ ਦੇ ਸਹੀ ਮੁੱਲ ਦੀ ਮੰਗ ਨੂੰ ਲੈ ਕੇ ਪਿਛਲੇ 51 ਦਿਨਾਂ ਤੋਂ ਦਿੱਲੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਲਗਪਗ 100 ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਅਜਿਹੇ ਸਮੇਂ ਤੁਹਾਡੇ ਬਿਆਨ ਨੇ ਹਰ ਪੰਜਾਬੀ ਨੂੰ ਠੇਸ ਪਹੁੰਚਾਈ ਹੈ। ਕਿਸਾਨ ਸਖ਼ਤ ਮਿਹਨਤ ਕਰਦਾ ਹੈ ਅਤੇ ਫਸਲਾਂ ਉਗਾਉਂਦਾ ਹੈ। ਉਹ ਆਪਣੀ ਫਸਲ ਨੂੰ ਇੰਝ ਕਿਸੇ ਵੀ ਕੀਮਤ ‘ਤੇ ਨਹੀਂ ਵੇਚ ਸਕਦਾ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹੇਮਾ ਮਾਲਿਨੀ ਨੇ ਹਾਲ ਹੀ ਵਿੱਚ ਇੱਕ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਕੋਈ ਏਜੰਡਾ ਨਹੀਂ ਹੈ ਅਤੇ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ। ਹੇਮਾ ਮਾਲਿਨੀ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਪੰਜਾਬ ਆਉਣ ਅਤੇ ਤਿੰਨ ਖੇਤੀ ਕਾਨੂੰਨਾਂ ਦੀ ਵਿਆਖਿਆ ਕਰਨ ਦੀ ਅਪੀਲ ਕੀਤੀ।
ਦੇਖੋ ਵੀਡੀਓ : Delhi ਦੀ ਸਰਹੱਦ ‘ਤੇ ਡਟੇ Balbir Singh Rajewal ਦਾ ਪਰਿਵਾਰ ਕੀ ਸੋਚਦੈ, ਅੰਦੋਲਨ ਬਾਰੇ ਸੁਣੋ