father of indian theatre: ਦਿੱਗਜ ਥੀਏਟਰ ਕਲਾਕਾਰ ਅਬਰਾਹਮ ਅਲਕਾਜ਼ੀ ਦੀ 94 ਸਾਲ ਦੀ ਉਮਰ ‘ਚ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਨ੍ਹਾਂ ਨੂੰ ਦਿੱਲੀ ਦੇ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅਲਕਾਜ਼ੀ ਨੂੰ ਭਾਰਤੀ ਥੀਏਟਰ ‘ਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਾਬਕਾ ਡਾਇਰੈਕਟਰ ਦੀ ਮੌਤ ਨੇ ਕਲਾ ਤੇ ਥੀਏਟਰ ਜਗਤ ‘ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਮੌਤ ਦਾ ਦੁੱਖ ਪ੍ਰਗਟਾਇਆ। ਅਬਰਾਹਮ ਅਲਕਾਜ਼ੀ ਰਾਇਲ ਅਕੈਡਮੀ ਆਫ਼ ਡਰਾਮਾਟਿਕਸ ਆਰਟ ਤੋਂ ਪੜ੍ਹੇ ਸਨ। ਅਬਰਾਹਮ ਅਲਕਾਜ਼ੀ ਨੇ 50 ਤੋਂ ਜ਼ਿਆਦਾ ਨਾਟਕਾਂ ‘ਚ ਭਾਗ ਲਿਆ ਸੀ। ਅਲਕਾਜ਼ੀ ਦੀਆਂ ਉਪਲਬਧੀਆਂ ਦੀ ਲਿਸਟ ਬਹੁਤ ਲੰਬੀ ਹੈ। ਉਹ ਬਹੁਤ ਹੀ ਟੈਲੈਂਟੇਡ ਸਨ। 1940 ਤੇ 50 ਦੇ ਦੌਰ ‘ਚ ਅਲਕਾਜ਼ੀ ਥੀਏਟਰ ਜਗਤ ਦੇ ਪ੍ਰਮੁੱਖ ਕਲਾਕਾਰਾਂ ‘ਚ ਸ਼ਾਮਲ ਸਨ। 37 ਸਾਲ ਦੀ ਉਮਰ ‘ਚ ਉਹ ਦਿੱਲੀ ਆ ਗਏ ‘ਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਸੰਭਾਲ ਲਈ। ਉਹ 1962 ਤੋਂ 1977 ਤਕ 15 ਸਾਲ ਉਸੇ ਹੀ ਅਹੁਦੇ ‘ਤੇ ਰਹੇ।