ਰਾਜਸਥਾਨ ਦੀ ਨੰਦਿਨੀ ਗੁਪਤਾ ਨੂੰ ਫੈਮਿਨਾ ਮਿਸ ਇੰਡੀਆ 2023 ਦਾ ਤਾਜ ਪਹਿਨਾਇਆ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੀ ਸ਼੍ਰੇਆ ਪੂੰਜਾ ਫਸਟ ਰਨਰ-ਅੱਪ ਬਣੀ, ਜਦਕਿ ਮਣੀਪੁਰ ਦੀ ਥੌਨਾਓਜਮ ਸਟ੍ਰੇਲਾ ਲੁਵਾਂਗ ਦੂਜੀ ਰਨਰ-ਅੱਪ ਰਹੀ। ਨੰਦਿਨੀ ਦੀ ਉਮਰ 19 ਸਾਲ ਹੈ ਅਤੇ ਉਹ ਕੋਟਾ ਦੀ ਰਹਿਣ ਵਾਲੀ ਹੈ। ਭਾਰਤ ਦੇ ਸਭ ਤੋਂ ਵੱਕਾਰੀ ਮੁਕਾਬਲੇ ਦਾ 59ਵਾਂ ਐਡੀਸ਼ਨ ਇਨਡੋਰ ਸਟੇਡੀਅਮ, ਖੁਮਨ ਲੰਪਕ, ਇੰਫਾਲ, ਮਣੀਪੁਰ ਵਿਖੇ ਆਯੋਜਿਤ ਕੀਤਾ ਗਿਆ ਸੀ।
ਮਿਸ ਇੰਡੀਆ 2023 ਵਿਚ ਅਭਿਨੇਤਾ ਕਾਰਤਿਕ ਆਰੀਅਨ ਅਤੇ ਅਨੰਨਿਆ ਪਾਂਡੇ ਵੀ ਮੌਜੂਦ ਸਨ। ਸਾਬਕਾ ਜੇਤੂ ਸਿਨੀ ਸ਼ੈਟੀ, ਰੂਬਲ ਸ਼ੇਖਾਵਤ, ਸ਼ਿਨਾਤਾ ਚੌਹਾਨ, ਮਾਨਸਾ ਵਾਰਾਣਸੀ, ਮਾਨਿਕਾ ਸ਼ਿਓਕੰਦ, ਮਾਨਿਆ ਸਿੰਘ, ਸੁਮਨ ਰਾਓ ਅਤੇ ਸ਼ਿਵਾਨੀ ਜਾਧਵ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ। ਇਸ ਸ਼ੋਅ ਵਿੱਚ ਮਨੀਸ਼ ਪਾਲ ਅਤੇ ਭੂਮੀ ਪੇਡਨੇਕਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਇਹ ਵੀ ਪੜ੍ਹੋ : ਲੁਧਿਆਣਾ ਦੇ ਖੰਨਾ ‘ਚ SDM ਦਫ਼ਤਰ ‘ਚ ਲੱਗੀ ਅੱਗ, ਮੀਟਿੰਗ ਹਾਲ ਸੜ ਕੇ ਸੁਆਹ
ਰਾਜ ਦੇ ਜੇਤੂਆਂ ਦਾ ਨਿਰਣਾ ਫੈਮਿਨਾ ਮਿਸ ਇੰਡੀਆ ਯੂਨੀਵਰਸ 2002 ਅਤੇ ਸਲਾਹਕਾਰ ਨੇਹਾ ਧੂਪੀਆ, ਬਾਕਸਿੰਗ ਆਈਕਨ ਲੈਸ਼ਰਾਮ ਸਰਿਤਾ ਦੇਵੀ, ਮਸ਼ਹੂਰ ਕੋਰੀਓਗ੍ਰਾਫਰ ਟੇਰੇਂਸ ਲੁਈਸ, ਫਿਲਮ ਨਿਰਦੇਸ਼ਕ ਅਤੇ ਲੇਖਕ ਹਰਸ਼ਵਰਧਨ ਕੁਲਕਰਨੀ ਅਤੇ ਉੱਘੇ ਡਿਜ਼ਾਈਨਰ ਰੌਕੀ ਸਟਾਰ ਅਤੇ ਨਮਰਤਾ ਜੋਸ਼ੀਪੁਰਾ ਦੇ ਇੱਕ ਕੁਲੀਨ ਪੈਨਲ ਦੁਆਰਾ ਕੀਤਾ ਗਿਆ। ਇਸ ਮੁਕਾਬਲੇ ਵਿੱਚ 29 ਰਾਜਾਂ ਅਤੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧਾਂ ਤੋਂ ਪ੍ਰਤੀਯੋਗੀ ਆਏ ਸਨ, ਜਿਸ ਵਿੱਚ 30 ਭਾਗੀਦਾਰ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -: