film director Jagdeep Sidhu : 26 ਜਨਵਰੀ ਨੂੰ ਕਿਸਾਨਾਂ ਵੱਲੋਂ ਕਿਸਾਨ ਪਰੇਡ ਦਾ ਆਯੋਜਨ ਕੀਤਾ ਗਿਆ ਸੀ । ਜਿਸ ਤੋਂ ਬਾਅਦ ਕੁਝ ਲੋਕ ਇਸ ਪਰੇਡ ਨੂੰ ਹਿੰਸਾ ਦਾ ਨਾਂਅ ਦੇ ਰਹੇ ਹਨ । ਗੋਦੀ ਮੀਡੀਆ ਵੱਲੋਂ ਕਿਸਾਨਾਂ ਦੀ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ । ਇਸ ਸਭ ਦੇ ਚਲਦੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੀ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ । ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਕੁਝ ਸਵਾਲ ਕੀਤੇ ਨੇ ਜਿਨ੍ਹਾਂ ਕਿਸਾਨਾਂ ਦੀ ਪਰੇਡ ਨੂੰ ਹਿੰਸਾ ਦਾ ਨਾਂਅ ਦੇ ਰਹੇ ਹਨ ।
ਜਗਦੀਪ ਸਿੱਧੂ ਨੇ ਆਪਣੀ ਪੋਸਟ ਵਿੱਚ ਲਿਖਿਆ ‘ਘੱਟੋ ਘੱਟ ਦੋ ਲੱਖ ਟਰੈਕਟਰ ਸਨ । ਲੋਕ ਵੀ ਬਹੁਤ ਜ਼ਿਆਦਾ ਸਨ । ਕੀ ਦਿੱਲੀ ਵਿੱਚ ਇੱਕ ਵੀ ਦੁਕਾਨ ਲੁੱਟੀ ਗਈ ? ਕੀ ਪਬਲਿਕ ਦੀ ਕੋਈ ਕਾਰ ਟੁੱਟੀ ? ਕੀ ਕਿਸੇ ਦੇ ਘਰ ਦਾ ਫੁੱਲ ਵੀ ਕਿਸੇ ਨੇ ਤੋੜਿਆ ? ਕਿਸੇ ਕੁੜੀ ਨਾਲ ਕੋਈ ਛੇੜਖਾਨੀ ਹੋਈ ? ਕੋਈ ਐਂਬੁਲੈਂਸ ਰੋਕੀ ਗਈ ? ਉਹ ਹਿੰਸਕ ਲੋਕ ਤਾਂ ਨਹੀਂ ਹੋਣਗੇ । ਸਰਕਾਰ ਨਾਲ ਉਹਨਾਂ ਦਾ ਪੰਗਾ ਜ਼ਰੂਰ ਚੱਲ ਰਿਹਾ ਹੈ’ ।
ਅਦਾਕਾਰ ਦੀਪ ਸਿੱਧੂ ਨੇ ਵੀ ਕਿਹਾ ਕਿ ਲਾਲ ਕਿਲ੍ਹੇ’ ਤੇ ਟਰੈਕਟਰ ਪਰੇਡ ਦੌਰਾਨ ਪ੍ਰਦਰਸ਼ਨਕਾਰੀਆਂ ਦੁਆਰਾ ਧਾਰਮਿਕ ਝੰਡਾ ਲਹਿਰਾਇਆ ਤੇ ਉਹਨਾਂ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਝੰਡਾ ਨਹੀਂ ਹਟਾਇਆ ਅਤੇ ਸਿਰਫ ‘ਨਿਸ਼ਾਨ ਲਗਾ ਦਿੱਤਾ। ਸਾਹਿਬ ‘ਇਕ ਪ੍ਰਤੀਕ ਵਿਰੋਧ ਵਜੋਂ । ‘ਨਿਸ਼ਾਨ ਸਾਹਿਬ’ ਸਿੱਖ ਧਰਮ ਦਾ ਪ੍ਰਤੀਕ ਹੈ ਅਤੇ ਇਹ ਝੰਡਾ ਸਾਰੇ ਗੁਰਦੁਆਰੇ ਦੇ ਅਹਾਤੇ ਵਿਚ ਲਗਾਇਆ ਗਿਆ ਹੈ।