ਫਿਲਮ ਮੇਕਰ ਰਾਜਕੁਮਾਰ ਕੋਹਲੀ ਦਾ ਦੇਹਾਂਤ ਹੋ ਗਿਆ ਹੈ। 93 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਿਹਾ। ਅੱਜ ਸਵੇਰੇ ਲਗਭਗ 8 ਵਜੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋਇਆ। ਉਹ ਐਕਟਰ ਤੇ ‘ਬਿਗ ਬੌਸ’ ਫੇਮ ਅਰਮਾਨ ਕੋਹਲੀ ਦੇ ਪਿਤਾ ਸੀ। ਅਰਮਾਨ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ ਨੂੰ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਉਹ ਨਹਾਉਣ ਲਈ ਬਾਥਰੂਮ ਗਏ ਸਨ ਪਰ ਜਦੋਂ ਉਹ ਕਾਫੀ ਦੇਰ ਤੱਕ ਬਾਹਰ ਨਹੀਂ ਆਏ ਤਾਂ ਉਨ੍ਹਾਂ ਦੇ ਪੁੱਤਰ ਅਰਮਾਨ ਨੇ ਦਰਵਾਜ਼ਾ ਤੋੜਿਆ। ਜਿਥੇ ਉਨ੍ਹਾਂ ਦੇ ਪਿਤਾ ਬੇਹੋਸ਼ ਪਏ ਸਨ। ਉੁਨ੍ਹਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਮੁਕੇਰੀਆਂ ਨੇੜੇ ਵਾਪਰਿਆ ਹਾ.ਦਸਾ, ਬੱਸ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਦੋ ਦੋਸਤਾਂ ਦੀ ਮੌ.ਤ
ਰਾਜਕੁਮਾਰ ਨੇ ਕਈ ਬੇਹਤਰੀਨ ਫਿਲਮਾਂ ਬਣਾਈਆਂ ਹਨ। ਉਨ੍ਹਾਂ ਨੇ ਸਾਲ 1966 ਵਿਚ ‘ਦੁੱਲਾ ਭੱਟੀ’, 1970 ‘ਚ ‘ਲੁਟੇਰਾ’, ‘ਨਾਗਿਨ’, ‘ਜਾਨੀ ਦੁਸ਼ਮਣ’, ‘ਬਦਲੇ ਕੀ ਆਗ’, ‘ਨੌਕਰ ਬੀਵੀ ਕਾ’ ਤੇ ‘ਰਾਜ ਤਿਲਕ’ ਵਰਗੀਆਂ ਫਿਲਮਾਂ ਬਣਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ : –