“ਅੱਜ ਨਾ ਬੁਲਾ ਜੱਟਾਂ ਨੂੰ” ਜਿਹੇ ਜੋਸ਼ੀਲੇ ਗੀਤ ਦੇ ਰਿਲੀਜ ਹੁੰਦੇ ਹੀ “ਗੋਡੇ ਗੋਡੇ ਚਾ 2” ਦੀ ਧਮਾਕੇਦਾਰ ਸੰਗੀਤਕ ਯਾਤਰਾ ਦੀ ਸ਼ੁਰੂਆਤ ਹੋਈ ਹੈ। ਇਹ ਗੀਤ ਐਮੀ ਵਿਰਕ ਦੀ ਦਮਦਾਰ ਆਵਾਜ਼ ਵਿੱਚ ਗਾਇਆ ਗਿਆ, ਕਪਤਾਨ ਵੱਲੋਂ ਲਿਖਿਆ ਗਿਆ ਅਤੇ ਅਲਾਦਿਨ ਵੱਲੋਂ ਕੰਪੋਜ਼ ਕੀਤਾ ਗਿਆ ਇਹ ਭੰਗੜਾ ਬੀਟ ਗੀਤ, ਯਾਰੀ-ਦੋਸਤੀ ਅਤੇ ਤਿਉਹਾਰਾਂ ਦੇ ਰੰਗ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ। ਇਹ ਗੀਤ ਜੀਂ ਮਿਊਜ਼ਿਕ ਦੇ ਬੈਨਰ ਹੇਠ ਰੀਲਿਜ਼ ਕੀਤਾ ਗਿਆ ਹੈ ਅਤੇ ਇਹ ਪਲੇਲਿਸਟਾਂ ਅਤੇ ਡਾਂਸ ਫਲੋਰਾਂ ‘ਤੇ ਛਾ ਜਾਣ ਵਾਲਾ ਹੈ। “ਅੱਜ ਨਾ ਬੁਲਾ ਜੱਟਾਂ ਨੂੰ” ਸਿਰਫ਼ ਇੱਕ ਗੀਤ ਨਹੀਂ, ਸਗੋਂ ਇੱਕ ਐਂਥਮ ਹੈ ਜੋ ਮਰਦਾਂ ਦੀ ਖੁਸ਼ੀ ਅਤੇ ਸਵੈਗ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ।
ਐਮੀ ਵਿਰਕ ਨੇ ਕਿਹਾ ਕਿ “’ਅੱਜ ਨਾ ਬੁਲਾ ਜੱਟਾਂ ਨੂੰ’ ਇੱਕ ਪੂਰਾ ਭੰਗੜਾ ਬੀਟ ਵਾਲਾ ਟਰੈਕ ਹੈ, ਜਿਸ ਵਿੱਚ ਭਰਪੂਰ ਜੋਸ਼ ਤੇ ਵਾਈਬ ਹੈ। ਇਹ ਉਹ ਗੀਤ ਹੈ ਜੋ ਵੱਜਦੇ ਹੀ ਤੁਰੰਤ ਨਚਣ ਨੂੰ ਮਨ ਕਰਦਾ ਹੈ। ਅਸੀਂ ਕੁਝ ਐਸਾ ਬਣਾਉਣਾ ਚਾਹੁੰਦੇ ਸੀ ਜੋ ਮਰਦਾਂ ਦੀ ਯਾਰੀ ਅਤੇ ਸੰਗਤ ਨੂੰ ਦਰਸਾਉਦਾ ਹੋਵੇ, ਤੇ ਮੈਨੂੰ ਲੱਗਦਾ ਇਹ ਗੀਤ ਓਹੀ ਗੱਲ ਕਹਿੰਦਾ ਹੈ।”
ਡਾਇਰੈਕਟਰ ਵਿਜੈ ਕੁਮਾਰ ਅਰੋੜਾ ਨੇ ਕਿਹਾ , “ਭੰਗੜਾ ਬੀਟਸ ਪੰਜਾਬ ਦੀ ਧੜਕਣ ਹਨ ਅਤੇ ‘ਅੱਜ ਨਾ ਬੁਲਾ ਜੱਟਾਂ ਨੂੰ’ ਨੇ ਇਹ ਗੱਲ ਬਹੁਤ ਹੀ ਵਧੀਆ ਤਰੀਕੇ ਨਾਲ ਕੈਪਚਰ ਕੀਤੀ ਹੈ। ਇਹ ਗੀਤ ਜੋਸ਼ੀਲਾ ਤੇ ਆਸਾਨੀ ਨਾਲ ਚਸਕਾ ਲੈਣ ਵਾਲਾ ਹੈ, ਜੋ ‘ਗੋਡੇ ਗੋਡੇ ਚਾ 2’ ਦੀ ਰੰਗੀਨ ਦੁਨੀਆ ਲਈ ਪੂਰੀ ਤਰ੍ਹਾਂ ਮੰਚ ਤਿਆਰ ਕਰਦਾ ਹੈ। ਇਹ ਸਿਰਫ਼ ਇੱਕ ਗੀਤ ਨਹੀਂ, ਸਗੋਂ ਇੱਕ ਤਜਰਬਾ ਹੈ, ਜੋ ਫਿਲਮ ਦੀ ਖੁਸ਼ੀਆਂ ਤੇ ਮਨੋਰੰਜਨ ਨੂੰ ਦਰਸਾਉਂਦਾ ਹੈ।”
ਇਹ ਵੀ ਪੜ੍ਹੋ : ਚੰਗੇ ਭਵਿੱਖ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌ/ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ/ਨ
“ਗੋਡੇ ਗੋਡੇ ਚਾ 2” ਆਪਣੇ ਪਿਛਲੇ ਪ੍ਰਸਿੱਧ ਸੀਕਵੈੱਲ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ, ਜਿਸ ਵਿੱਚ ਕਾਮੇਡੀ, ਤਿਉਹਾਰਾਂ ਦੀ ਰੌਣਕ ਅਤੇ ਇੱਕ ਮਜ਼ਬੂਤ ਸਮਾਜਿਕ ਸੰਦੇਸ਼ ਹੈ ਜੋ ਸੰਗੀਤ ਅਤੇ ਕਹਾਣੀ ਰਾਹੀਂ ਲਿੰਗ ਸਾਂਝ ਨੂੰ ਉਜਾਗਰ ਕਰਦੀ ਹੈ। ਇਹ ਫਿਲਮ ਵਿਜੈ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ ਅਤੇ ਜੀਂ ਸਟੂਡੀਓਜ਼ ਤੇ ਵੀਐਚ ਐਨਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫਿਲਮ 21 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰੀਲਿਜ਼ ਹੋ ਰਹੀ ਹੈ, ਜੋ ਇਸ ਦੀਵਾਲੀ ਨੂੰ ਯਾਦਗਾਰ ਬਣਾਉਣ ਵਾਲੀ ਹੈ।
ਵੀਡੀਓ ਲਈ ਕਲਿੱਕ ਕਰੋ -:
























