Fraud With Vivek Oberoi: ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਵਿਵੇਕ ਹਾਲ ਹੀ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਜਿਸ ਦੀ ਸ਼ਿਕਾਇਤ ਹੁਣ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਆਪਣੀ ਸ਼ਿਕਾਇਤ ‘ਚ ਅਦਾਕਾਰ ਨੇ ਕਈ ਲੋਕਾਂ ਦੇ ਨਾਂ ਲਏ ਹਨ। ਫਿਲਹਾਲ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਤਿੰਨ ਲੋਕਾਂ ਨੇ ਵਿਵੇਕ ਓਬਰਾਏ ਨਾਲ ਕਥਿਤ ਤੌਰ ‘ਤੇ 1.55 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਵਿਵੇਕ ਤੋਂ ਇਕ ਪ੍ਰੋਗਰਾਮ ਅਤੇ ਫਿਲਮ ਪ੍ਰੋਡਕਸ਼ਨ ਕੰਪਨੀ ‘ਚ ਨਿਵੇਸ਼ ਕਰਨ ‘ਤੇ ਚੰਗਾ ਰਿਟਰਨ ਦਿਵਾਉਣ ਦੇ ਵਾਅਦੇ ‘ਤੇ ਪੈਸੇ ਲਏ ਸਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਬੁੱਧਵਾਰ ਨੂੰ ਸਾਹਮਣੇ ਆਇਆ। ਜਦੋਂ ਵਿਵੇਕ ਓਬਰਾਏ ਦੇ ਚਾਰਟਰਡ ਅਕਾਊਂਟੈਂਟ ਨੇ ਅੰਧੇਰੀ ਈਸਟ ਦੇ MIDC ਪੁਲਸ ਸਟੇਸ਼ਨ ‘ਚ ਤਿੰਨ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ। ਅਦਾਕਾਰ ਦੇ ਲੇਖਾਕਾਰ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਅਨੁਸਾਰ, ਇੱਕ ਫਿਲਮ ਨਿਰਮਾਤਾ ਸਮੇਤ ਤਿੰਨ ਦੋਸ਼ੀ ਵਿਵੇਕ ਦੇ ਕਾਰੋਬਾਰੀ ਭਾਈਵਾਲ ਸਨ ਅਤੇ ਉਨ੍ਹਾਂ ਨੇ ਅਭਿਨੇਤਾ ਨੂੰ ਇੱਕ ਇਵੈਂਟ ਅਤੇ ਫਿਲਮ ਨਿਰਮਾਣ ਫਰਮ ਵਿੱਚ ਪੈਸਾ ਲਗਾਉਣ ਲਈ ਕਿਹਾ ਸੀ। ਪਰ ਉਸ ਨੇ ਉਸ ਪੈਸੇ ਨੂੰ ਆਪਣੇ ਨਿੱਜੀ ਕੰਮ ਲਈ ਵਰਤਿਆ। ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਵਿਵੇਕ ਦੀ ਪਤਨੀ ਵੀ ਇਸ ਫਰਮ ‘ਚ ਹਿੱਸੇਦਾਰ ਸੀ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਸ ਦੇ ਨਾਲ ਹੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ। ਦੱਸ ਦੇਈਏ ਕਿ ਵਿਵੇਕ ਨਾਲ ਇਹ ਧੋਖਾਧੜੀ ਪਿਛਲੇ ਸਾਲ ਫਰਵਰੀ ‘ਚ ਹੋਈ ਸੀ ਅਤੇ ਹੁਣ MIDC ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿਵੇਕ ਓਬਰਾਏ ਆਖਰੀ ਵਾਰ ਫਿਲਮ ‘ਪੀਐੱਮ ਨਰਿੰਦਰ ਮੋਦੀ’ ‘ਚ ਨਜ਼ਰ ਆਏ ਸਨ। ਇਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਨਿਭਾਈ ਸੀ। ਪਰ ਉਸ ਦੀ ਇਹ ਫਿਲਮ ਬਾਕਸ ਆਫਿਸ ‘ਤੇ ਕਮਾਲ ਨਹੀਂ ਕਰ ਸਕੀ।