G Khan Supports Garry sandhu : ਪੰਜਾਬੀ ਗਾਇਕ ਗੈਰੀ ਸੰਧੂ ਕਾਫੀ ਚਰਚਾ ਦੇ ਵਿੱਚ ਹਨ। ਗੈਰੀ ਸੰਧੂ ਵਲੋਂ ਕੀਤੇ ਗਏ ਕੰਮੈਂਟ ਕਰਨ ਕਾਰਨ ਤੇ ਪਰਮੀਸ਼ ਵਰਮਾ , ਗਗਨ ਕੋਕਰੀ , ਨੀਟੂ ਸ਼ਟਰਾਂ ਵਾਲਾ , ਹਰਮਨ ਚੀਮਾ ਨੂੰ ਟੈਗ ਕਰਨ ਨਾਲ ਇਹ ਮਾਮਲਾ ਕਾਫੀ ਗੰਭੀਰ ਹੋ ਗਿਆ ਹੈ। ਹੁਣ ਗੈਰੀ ਸੰਧੂ ਦੇ ਵਲੋਂ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ। ਗੈਰੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਨਾਲ ਉਹਨਾਂ ਨੇ ਲਿਖਿਆ ਕਿ – ‘ਗੱਲ ਤਾ ਸੱਚੀ ਆ’ .
ਜਿਸ ਤੋਂ ਸਾਫ-ਸਾਫ ਬਿਆਨ ਹੁੰਦਾ ਹੈ ਕਿ ਉਹ ਕਹਿ ਰਹੇ ਹਨ ਕਿ ਜੋ ਵੀ ਉਹਨਾਂ ਨੇ ਕਿਹਾ ਹੈ ਉਹ ਸਭ ਸੱਚ ਹੈ। ਅਸਲ ਵਿੱਚ ਗੈਰੀ ਸੰਧੂ ਨੇ ਤੰਜ ਕੱਸਦੇ ਹੋਏ ਕਿਹਾ ਸੀ ਕਿ – ਪਰਮੀਸ਼ ਵਰਮਾ , ਗਗਨ ਕੋਕਰੀ , ਨੀਟੂ ਸ਼ਟਰਾ ਵਾਲਾ , ਹਰਮਨ ਚੀਮਾ ਨੂੰ ਟੈਗ ਕਰਦੇ ਹੋਏ ਕਿਹਾ , ਹਨ ਜਿਨ੍ਹਾਂ ਵੀ ਮਾੜਾ ਨਹੀਂ ਗਾਉਂਦਾ ਮੈਂ। ਭਾਵੇ ਇਹ ਸਭ ਗੁੱਸਾ ਕਰ ਲੈਣ ਪਰ ਬਹੁਤ ਚਿਰ ਦੀ ਇਹ ਗੱਲ ਦਿਲ ਦੇ ਵਿੱਚ ਸੀ। ਜਿਸ ਦੇ ਬਾਅਦ ਗੈਰੀ ਸੰਧੂ ਦਾ ਇਹ ਕੰਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸਣਯੋਗ ਹੈ ਕਿ ਗੈਰੀ ਸੰਧੂ ਨੂੰ ਉਸਤਾਦ ਮੰਨਣ ਵਾਲੇ ਜੀ ਖਾਨ ਨੇ ਵੀ ਗੈਰੀ ਸੰਧੂ ਦੇ ਹੱਕ ਦੇ ਵਿੱਚ ਇਕ ਪੋਸਟ ਸਾਂਝੀ ਕੀਤੀ ਹੈ।
ਜਿਸ ਵਿੱਚ ਉਸਨੇ ਹੇਟਰਾ ਨੂੰ ਨਿਸ਼ਾਨੇ ਤੇ ਲਿਆ ਹੈ ਤੇ ਸਟੋਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ – ਮਿਰਚ ਤਾ ਲੜੀ ਹੈ , ਚਲ ਕੋਈ ਨਾ ਗਾਉਣਾ ਸਿੱਖ ਲੈ …ਸਵੇਰੇ – ਸਵੇਰੇ ਰਿਆਜ਼ ਕਰ ਲਿਆ ਕਰ। ਇਸ ਪੋਸਟ ਦੇ ਵਿੱਚ ਇੱਕ ਸ਼ਬਦ blur ਕੀਆ ਹੋਇਆ ਹੈ। ਹੁਣ g khan ਦਾ ਇਹ ਜਵਾਬ ਗਗਨ ਕੋਕਰੀ ਨੂੰ ਸੀ ਜਾਂ ਫਿਰ ਪਰਮੀਸ਼ ਵਰਮਾ ਨੂੰ ਪਤਾ ਨਹੀਂ। ਇਹ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।