gagan kokri angry on garry sandhu : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਜਿਹਨਾਂ ਦੀ ਹਾਲ ਹੀ ਵਿੱਚ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਉਹ ਗਾਇਕੀ ਛੱਡਣ ਦੀ ਗੱਲ ਕਰ ਰਹੇ ਹਨ। ਜਿਸ ਦੇ ਪਿੱਛੇ ਉਹ ਕੋਰੋਨਾ ਵਾਇਰਸ ਦੀ ਵਜ੍ਹਾ ਦੱਸ ਰਹੇ ਹਨ। ਗੈਰੀ ਸੰਧੂ ਦੀ ਇਹ ਗੱਲ ਸੁਣ ਕੇ ਇੱਕ ਪ੍ਰਸ਼ੰਸਕ ਨੇ ਕਿਹਾ ਕਿ – ਭਰਾ ਗਾਉਣਾ ਨਾ ਸ਼ੱਡ ਦਈ।ਜਿਵੇਂ ਦੀ ਵੀ ਆਵਾਜ਼ ਹੈ ਤੁਹਾਡੀ ਅਸੀਂ ਸੁਣ ਲਵਾ ਗਏ ਤੁਹਾਡਾ ਗੀਤ ।
ਜਿਸ ਦੇ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ – ਪਰਮੀਸ਼ ਵਰਮਾ , ਗਗਨ ਕੋਕਰੀ , ਨੀਟੂ ਸ਼ਟਰਾ ਵਾਲਾ , ਹਰਮਨ ਚੀਮਾ ਨੂੰ ਟੈਗ ਕਰਦੇ ਹੋਏ ਕਿਹਾ , ਹਨ ਜਿਨ੍ਹਾਂ ਵੀ ਮਾੜਾ ਨਹੀਂ ਗਾਉਂਦਾ ਮੈਂ। ਭਾਵੇ ਇਹ ਸਭ ਗੁੱਸਾ ਕਰ ਲੈਣ। ਜਿਸ ਤੋਂ ਬਾਅਦ ਹੁਣ ਗਾਇਕ ਗਗਨ ਕੋਕਰੀ ਨੇ ਗੈਰੀ ਸੰਧੂ ਵਲੋਂ ਦਿੱਤੇ ਇਸ ਬਿਆਨ ਦੇ ਇਤਰਾਜ਼ ਜਤਾਇਆ ਹੈ ਤੇ ਸੋਸ਼ਲ ਮੀਡੀਆ ਰਹੀ ਠੋਕਵਾਂ ਜਵਾਬ ਦਿੱਤਾ ਹੈ। ਗਗਨ ਕੋਕਰੀ ਨੇ ਕਿਹਾ – ਗਗਨ ਕੋਕਰੀ ਨੇ ਆਪਣੀ ਸਟੋਰੀ ਵਿੱਚ ਲਿਖਿਆ ਕਿ – ਉਹ ਨੁਸਰਤ ਦਿਆ ਮੁੰਡਿਆ , ਜਿਹੜਾ ਰੱਬ ਉਪਰ ਬੈਠਾ ਉਹ ਸੁਰੀਲਾ ਹੈ ਜਾਂ ਬੇਸੁਰਾ ? ਖੂਬਸੂਰਤ ਜਾ ਬਦਸੂਰਤ ਦੇਖ ਕ ਨਹੀਂ ਦਿੰਦਾ। ਸੁਰੀਲਾ ਹੋ ਕੇ ਕਿ ਖੱਟਿਆ ਤੇ ਬੇਸੁਰਾ ਹੋ ਕੇ ਕਿ ਕੀਤਾ। ਇਹ ਸਭ ਰੱਬ ਜਾਂਦਾ ਹੈ ਤੇ ਤੇਰਾ ਜਾ ਮੇਰਾ ਦਿਲ ਜਾਣਦਾ ਹੈ।

ਗਗਨ ਨੇ ਲਿਖਿਆ ਕਿ ਬਾਕੀ ਨੰਬਰ ਤੇਰੇ ਕੋਲ ਵੀ ਹੈ ਜੇ ਇੰਨੇ ਸਾਲਾਂ ਦੀ ਕੋਈ ਗੱਲ ਰਹਿ ਗਈ ਹੋਵੇ ਪਿੰਡ ਤੈਨੂੰ ਵੀ ਪਤਾ ਚਲੋ ਸੁਰ ਲਵਾ ਲੇਨੇ ਆ ਤੇ ਲੈ ਲੇਨੇ ਆ ਦਰਬਾਰੀ ਰਾਗ ਵਿੱਚ। ਹੁਣ ਤੂੰ ਗੁੱਸਾ ਕਰਨਾ ਤਾ ਕਰ ਲਈ ਜਿਵੇ ਤੂੰ ਕਿਹਾ ਸੀ। ਅਸਲ ਵਿੱਚ ਗੈਰੀ ਸੰਧੂ ਨੂੰ ਪਿਛਲੇ ਸਾਲ ਕੋਰੋਨਾ ਹੋਇਆ ਸੀ।ਜਿਸ ਤੋਂ ਬਾਅਦ ਹੁਣ ਗੈਰੀ ਸੰਧੂ ਨੂੰ ਲਗਦਾ ਹੈ ਕਿ ਹੁਣ ਵਧੀਆ ਢੰਗ ਨਾਲ ਗੀਤ ਨਹੀਂ ਗਾ ਸਕਣਗੇ। ਜਿਸ ਦੇ ਚਲਦੇ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਹੁਣ 2-4 ਗੀਤ ਆਉਣੇ ਹਨ ਉਹ ਸ਼ਾਇਦ ਉਹਨਾਂ ਦੇ ਆਖਰੀ ਗੀਤ ਹੋਣ । ਗੈਰੀ ਸੰਧੂ ਦਾ ਇਹ ਕੰਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਇਸ ਤੇ ਹਰਮਨ ਚੀਮਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ – ਅਸੀਂ ਗੁੱਸਾ ਨਹੀਂ ਕਰਦੇ ਭਾਜੀ। ਹੁਣ ਦੇਖਣਾ ਇਹ ਹੋਵੇਗਾ ਇਸ ਤੇ ਬਾਕੀ ਕਲਾਕਾਰਾਂ ਦੀ ਕੀ ਪ੍ਰਤਿਕਿਰਿਆ ਆਉਂਦੀ ਹੈ।
ਇਹ ਵੀ ਦੇਖੋ : ਕੀ ਤੁਸੀਂ ਵੀ ਜਾਣਦੇ ਹੋ ਬਰਗਾੜੀ ਵਾਲੇ ਪੀਤਾ ਲੱਥ ਨੂੰ, ਦੇਖੋ ਤੇ ਦੱਸੋ ਤੁਹਾਨੂੰ ਕੀ ਲੱਗਦਾ






















