Gagan kokri shared post : ਬੀਤੇ ਦਿਨੀ ਗਾਇਕ ਗਗਨ ਕੋਕਰੀ ਨੇ ਆਪਣੇ ਫੈਨਜ਼ ਨਾਲ ਇੱਕ ਪੋਸਟ ਸਾਂਝੀ ਕੀਤੀ ਸੀ। ਜਿਸ ਦੇ ਵਿੱਚ ਉਹਨਾਂ ਨੇ ਆਪਣੇ ਦਿਲ ਦੇ ਜਜਬਾਤਾਂ ਨੂੰ ਬਿਆਨ ਕੀਤਾ। ਇਸ ਪੋਸਟ ਦੇ ਰਾਹੀਂ ਗਗਨ ਕੋਕਰੀ ਨੇ ਕੀਤੇ ਨਾ ਕੀਤੇ ਗੈਰੀ ਸੰਧੂ ਨੂੰ ਜਵਾਬ ਵੀ ਦਿੱਤਾ ਸੀ। ਗਗਨ ਕੋਕਰੀ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ – ਗਾਉਣ ਵਾਲੇ ਨਹੀਂ ਹਾਂ , ਇਹ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਹੈ।
ਸਭ ਆਪਣੇ ਤੋਂ ਵਧੀਆ ਗਾਉਂਦੇ ਹਨ ਪਰ ਸਭ ਦੀ ਆਪਣੀ ਆਪਣੀ ਕਿਸਮਤ ਹੈ ਪਰ ਸ਼ੋਂਕੀ ਹਾਂ , ਜਜ਼ਬਾਤੀ ਹਾਂ ਤੇ ਮਿਹਨਤ ਵਾਲੇ ਹਾਂ ਤੇ ਉਹ ਅਜੇ ਵੀ ਜਾਰੀ ਹੈ। ਜਿਵੇ ਇੱਕ ਮੁੰਡਾ ਆਪਣੇ ਮਾਂ ਪਿਓ ਨੂੰ ਖੁਸ਼ ਰੱਖਣ ਲਈ ਕਰਦਾ ਹੈ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਮਿਹਨਤ ਵਾਲੇ ਦਾ ਮੁੱਲ ਪਾਵੇ ਇਸ ਦੁਨੀਆਂ ਤੇ। ਗਗਨ ਨੇ ਅੱਗੇ ਲਿਖਿਆ ਕਿ – ਰੱਬ ਨੂੰ ਕਦੇ ਵੀ ਨਹੀਂ ਕਿਹਾ ਤੇ ਨਾ ਹੀ ਕਿਸੇ ਦੀ ਮਿਹਨਤ ਨੂੰ ਮਾੜਾ ਕਿਹਾ। ਉਹ ਭਾਵੇ ਕਿਸੇ ਛੋਟੀ ਚੀਜ ਲਈ ਹੋਵੇ ਜਾ ਵੱਡੀ ਲਈ ਤੇ ਜਿੰਨੇ ਵੀ ਪ੍ਰਸ਼ੰਸਕ ਹਨ , ਉਹ ਭਾਵੇ ਘੱਟ ਜਾ ਵੱਧ ਉਹਨਾਂ ਸਭ ਦੀ ਕਦਰ ਹੈ। ਜ਼ਿੰਦਗੀ ‘ਚ ਕਿਉਕਿ ਸ਼ਾਇਦ ਇੰਨੇ ਜੋਗੇ ਵੀ ਨਹੀਂ ਸੀ , ਜਿੰਨੇ ਦੇ ਦਿੱਤੇ ਰੱਬ ਨੇ। ਅਖੀਰ ਦੇ ਵਿੱਚ ਗਗਨ ਨੇ ਲਿਖਿਆ , ‘ਜੋ ਤੁਹਾਨੂੰ ਚੰਗਾ ਲਗਦਾ ਸਕੂਨ ਦਿੰਦਾ ‘ਉਹ ਸੁਣੋ।
ਕਿਉਕਿ ਧੱਕੇ ਨਾਲ ਕੋਈ ਵੀ ਤੁਹਾਨੂੰ ਕੁੱਝ ਵੀ ਨਹੀਂ ਸੁਣਾ ਸਕਦਾ। ਤੇ ਵੇਹਲੇ ਬੰਦੇ ਨੂੰ ਸਾਰੀ ਉਮਰ ਖਵਾ ਨਹੀਂ ਸਕਦਾ। ਮਾਲੀ ਦਾ ਕੰਮ ਪਾਣੀ ਲਾਉਣਾ ਭਰ ਭਰ ਮਸ਼ਕਾ ਲਾਵੇ। ਮਾਲਕ ਦਾ ਕੰਮ ਫਲ ਫੁਲ ਲਾਉਣਾ ਹੈ। ਕਲਾਵੇ ਜਾ ਨਾ ਲਾਵੇ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਗਾਇਕ ਗੈਰੀ ਸੰਧੂ ਨੇ ਕੰਮੈਂਟ ਕੀਤਾ ਸੀ ਕਿ ਉਹ ਪਰਮੀਸ਼ ਵਰਮਾ ,ਗਗਨ ਕੋਕਰੀ , ਨੀਤੂ ਸ਼ਟਰਾਂ ਵਾਲਾ , ਤੇ ਹਰਮਨ ਚੀਮਾ ਤੋਂ ਤਾਂ ਵਧੀਆ ਗਾਉਂਦਾ ਹਾਂ। ਜਿਸ ਤੇ ਗਗਨ ਨੇ ਪਹਿਲਾਂ ਜਵਾਬ ਦਿੱਤਾ ਸੀ ਪਰ ਹੁਣ ਉਹਨਾਂ ਫਿਰ ਮੁੜ ਤੋ ਫੈਨਜ਼ ਨਾਲ ਦਿਲ ਦੇ ਜਜ਼ਬਾਤ ਸਾਂਝੇ ਕੀਤੇ।
ਇਹ ਵੀ ਦੇਖੋ : Lockdown/Curfew ਤੋਂ ਪਰੇਸ਼ਾਨ ਕਰਜ਼ ਹੇਠ ਦਬੇ Gym ਮਾਲਕ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਦਿੱਤੀ ਜਾਨ