Gagan Kokri’s upcoming new farmer song : ਪੰਜਾਬੀ ਗਾਇਕ ਗਗਨ ਕੋਕਰੀ ਬਹੁਤ ਜਲਦ ਨਵਾਂ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਜੀ ਹਾਂ ਉਹ ‘ਜ਼ਿਲ੍ਹਾ ਮੋਗਾ’ (Zila Moga) ਟਾਈਟਲ ਹੇਠ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਗਗਨ ਕੋਕਰੀ ਦੇ ਇਸ ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਯੋਗਰਾਜ ਸਿੰਘ ਤੇ ਰੈਪਰ ਸੁਲਤਾਨ ਟੀਜ਼ਰ ਨੂੰ ਵ੍ਹਾਇਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਟੀਜ਼ਰ ‘ਚ ਗਗਨ ਕੋਕਰੀ, ਯੋਗਰਾਜ ਸਿੰਘ ਤੇ ਸੁਲਤਾਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ । ਇਹ ਗੀਤ ਗਾਇਕ ਗਗਨ ਕੋਕਰੀ ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕਰਨ ਲਈ ਲੈ ਕੇ ਆ ਰਹੇ ਨੇ।
ਇਸ ਗੀਤ ਦੇ ਬੋਲ Abbi Fatehgarhia ਨੇ ਲਿਖੇ ਨੇ ਤੇ ਮਿਊਜ਼ਿਕ Rubal Jawa ਦਾ ਸੁਣਨ ਨੂੰ ਮਿਲੇਗਾ । ਇਹ ਪੂਰਾ ਗੀਤ 25 ਜਨਵਰੀ ਨੂੰ ਰਿਲੀਜ਼ ਹੋਵੇਗਾ । ਇਸ ਗੀਤ ਨੂੰ ਲੈ ਕੇ ਗਗਨ ਕੋਕਰੀ ਬਹੁਤ ਉਤਸੁਕ ਨੇ। ਦੱਸ ਦਈਏ ਗਾਇਕ ਗਗਨ ਕੋਕਰੀ ਵੀ ਆਸਟ੍ਰੇਲੀਆ ਤੋਂ ਕਿਸਾਨਾਂ ਦਾ ਸਾਥ ਦੇਣ ਦੇ ਲਈ ਇੰਡੀਆ ਆਏ ਨੇ । ਉਹ ਦਿੱਲੀ ਕਿਸਾਨ ਅੰਦੋਲਨ ‘ਚ ਵੀ ਆਪਣੀ ਸੇਵਾਵਾਂ ਦੇ ਰਹੇ ਨੇ । ਦੱਸ ਦਈਏ ਗਗਨ ਕੋਕਰੀ ਵੀ ਆਸਟ੍ਰੇਲੀਆ ਤੋਂ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਇੰਡੀਆ ਆਏ ਹੋਏ ਨੇ । ਉਹ ਦਿੱਲੀ ਕਿਸਾਨ ਅੰਦੋਲਨ ਚ ਆਪਣੀ ਸੇਵਾਵਾਂ ਨਿਭ ਰਹੇ ਨੇ ।
ਦੱਸ ਦਈਏ ਕਿਸਾਨ ਜੋ ਕਿ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਪ੍ਰਦਰਸ਼ਨ ਕਰ ਰਹੇ ਨੇ । ਪੰਜਾਬ ਦੇ ਕਿਸਾਨਾਂ ਦਾ ਦਰਦ ਵਿਦੇਸ਼ ਦੇ ਲੋਕਾਂ ਨੂੰ ਵੀ ਮਹਿਸੂਸ ਹੋ ਰਿਹਾ ਹੈ । ਪਰ ਕੇਂਦਰ ਦੀ ਸਰਕਾਰ ਜੋ ਕਿ ਕਿਸਾਨਾਂ ਦੀ ਮੁਸ਼ਕਿਲ ਨੂੰ ਦੂਰ ਨਹੀਂ ਕਰ ਰਹੀ ਹੈ । ਪੰਜਾਬੀ ਮਿਊਜ਼ਿਕ ਜਗਤ ਜੋ ਕਿ ਕਿਸਾਨ ਵੀਰਾਂ ਦੇ ਨਾਲ ਪਹਿਲੇ ਦਿਨ ਤੋਂ ਨਾਲ ਖੜੀ ਹੋਈ ਹੈ । ਗਗਨ ਕੋਕਰੀ ਨੇ ਸਿੰਘੂ ਬਾਰਡਰ ‘ਤੇ ਕਿਸਾਨਾਂ ਲਈ ਗਰਮ ਕੱਪੜਿਆਂ ਦੀ ਸੇਵਾ ਕੀਤੀ ਹੈ ।