Ginni Kapoor got engaged : ਪੰਜਾਬੀ ਮਾਡਲ ਗਿੰਨੀ ਕਪੂਰ ਨੇ ਆਪਣੇ ਬੁਆਏ ਫ੍ਰੈਂਡ ਅਨਮੋਲ ਅਰੋੜਾ ਦੇ ਨਾਲ ਰਿੰਗ ਐਕਸਚੇਂਜ ਕੀਤੀ ਹੈ । ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸ਼ੇਅਰ ਕੀਤਾ ਹੈ । ਇਨ੍ਹਾਂ ਤਸਵੀਰਾਂ ‘ਚ ਇੱਕ ਥਾਂ ‘ਤੇ ਅਨਮੋਲ ਅਰੋੜਾ ਗਿੰਨੀ ਕਪੂਰ ਨੂੰ ਰਿੰਗ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਉਹ ਅਨਮੋਲ ਅਰੋੜਾ ਦੇ ਨਾਲ ਡਾਂਸ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ ।
ਪਿਛਲੇ ਸਾਲ ਉਨ੍ਹਾਂ ਦਾ ਰੋਕਾ ਹੋਇਆ ਸੀ,ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਬੀਤੇ ਦਿਨੀਂ ਆਪਣੀ ਬੈਚਲਰ ਰਾਈਡ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ । ਗਿੰਨੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੱਦੀ ਤੌਰ ‘ਤੇ ਦਿੱਲੀ ਦੀ ਰਹਿਣ ਵਾਲੀ ਇਸ ਮਾਡਲ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ । ਉਨ੍ਹਾਂ ਦਾ ਘਰ ਦਾ ਨਾਂਅ ਡਿੰਪਲ ਹੈ ਅਤੇ ਉਹ ਪਹਿਲੀ ਵਾਰ ਪ੍ਰੀਤ ਹਰਪਾਲ ਦੇ ਗੀਤ ਬਲੈਕ ਸੂਟ ‘ਚ ਨਜ਼ਰ ਆਏ ਸਨ । ਜੋ ਕਿ 2014‘ਚ ਆਇਆ ਸੀ ।
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹਿੰਦੀ ਗੀਤ ਲਈ ਮਾਡਲਿੰਗ ਕੀਤੀ ਅਤੇ 2019 ‘ਚ ਉਹ ਮਾਡਲਿੰਗ ਦੇ ਨਾਲ ਨਾਲ ਬਰਾਤ ਬੰਦੀ ਨਾਂਅ ਦੀ ਫ਼ਿਲਮ ‘ਚ ਵੀ ਕੰਮ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਅੰਮ੍ਰਿਤ ਮਾਨ ਦੇ ਨਾਲ ‘ਟ੍ਰੈਂਡਿੰਗ ਨਖਰਾ’ ਗੀਤ ‘ਚ ਬਤੌਰ ਮਾਡਲ ਕੰਮ ਕਰਕੇ ਉਨ੍ਹਾਂ ਨੇ ਖੂਬ ਸੁਰਖ਼ੀਆਂ ਵਟੋਰੀਆਂ । ਗਿੰਨੀ ਨੇ ਹੋਰ ਵੀ ਬਹੁਤ ਸਾਰੇ ਪੰਜਾਬੀ ਗੀਤਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ ਤੇ ਬਹੁਤ ਸਾਰੇ ਕਲਾਕਾਰਾਂ ਨਾਲ ਵੀ। ਗਿੰਨੀ ਕਪੂਰ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਹੈ। ਜਿਸ ਨੇ ਆਪਣੇ ਕੰਮ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਿਆ ਹੋਇਆ ਹੈ।