ਯੂਟਿਊਬਰ ਅਰਮਾਨ ਮਲਿਕ ਵਿਵਾਦਾਂ ਵਿਚ ਫਸਿਆ ਹੋਇਆ ਹੈ, ਜਿਥੇ ਇੱਕ ਪਾਸੇ ਪਟਿਆਲਾ ਅਦਾਲਤ ਨੇ ਪਤਨੀਆਂ ਸਣੇ ਉਸ ਨੂੰ ਸੰਮਨ ਜਾਰੀ ਕਰਕੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਇਸੇ ਵਿਚਾਲੇ ਮਲਿਕ ਪਰਿਵਾਰ ਨੇ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ, ਅਰਮਾਨ ਨੇ ਆਪਣੀਆਂ ਦੋਵੇਂ ਪਤਨੀਆਂ, ਕ੍ਰਿਤਿਕਾ ਅਤੇ ਪਾਇਲ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ ਅਤੇ ਲਿਖਿਆ ਹੈ ਕਿ ਘਰ ਵਿੱਚ ਖੁਸ਼ੀ ਆਉਣ ਵਾਲੀ ਹੈ।
ਪਹਿਲੀ ਫੋਟੋ ਵਿੱਚ ਪਾਇਲ ਅਤੇ ਕ੍ਰਿਤਿਕਾ ਇਕੱਠੇ ਖੜ੍ਹੇ ਹਨ ਅਤੇ ਕ੍ਰਿਤਿਕਾ ਨੇ ਆਪਣੇ ਹੱਥ ਵਿੱਚ ਪ੍ਰੈਗਨੈਂਸੀ ਚੈੱਕ ਕਰਨ ਵਾਲੀ ਕਿੱਟ ਫੜੀ ਹੋਈ ਹੈ। ਦੂਜੀ ਫੋਟੋ ਵਿੱਚ ਡਬਲ ਪਿੰਕ ਲਾਈਨਾਂ ਦਿਖਾਈ ਦੇ ਰਹੀਆਂ ਹਨ, ਜਿਸਦਾ ਮਤਲਬ ਹੈ ਕਿ ਪ੍ਰੈਗਨੈਂਸੀ ਪਾਜ਼ੀਟਿਵ ਹੈ।

ਲੋਕ ਉਸਦੀ ਪੋਸਟ ‘ਤੇ ਬਹੁਤ ਟਿੱਪਣੀਆਂ ਕਰ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਕੀ 4 ਬੱਚੇ ਕਾਫ਼ੀ ਨਹੀਂ ਸਨ? ਕਿਸੇ ਨੇ ਲਿਖਿਆ ਕਿ ਇਹ ਕੋਰਚ ਤੋਂ ਬਚਣ ਦਾ ਇੱਕ ਨਵਾਂ ਤਰੀਕਾ ਹੈ। ਇੱਕ ਨੇ ਲਿਖਿਆ ਕਿ ਕ੍ਰਿਕਟ ਟੀਮ ਬਣਾਓ।
ਉਂਝ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਕੌਣ ਗਰਭਵਤੀ ਹੈ, ਪਾਇਲ ਜਾਂ ਕ੍ਰਿਤਿਕਾ ਜਾਂ ਘਰ ਦਾ ਕੋਈ ਹੋਰ ਮੈਂਬਰ ਕਿਉਂਕਿ ਕੁਝ ਲੋਕ ਨਿੱਕੀ ਨਾਮ ਦੀ ਔਰਤ ਨੂੰ ਵੀ ਵਧਾਈ ਦੇ ਰਹੇ ਹਨ ਜੋ ਉਸ ਦੇ ਘਰ ਵਿੱਚ ਰਹਿੰਦੀ ਹੈ। ਖੈਰ, ਸੱਚ ਕੀ ਹੈ ਇਹ ਜਲਦੀ ਹੀ ਪਤਾ ਲੱਗ ਜਾਵੇਗਾ। ਦਰਅਸਲ, ਪਾਇਲ ਅਤੇ ਕ੍ਰਿਤਿਕਾ ਨੇ ਕਈ ਵਾਰ ਪ੍ਰੈਗਨੈਂਸੀ ਦੇ ਮਜ਼ਾਕ ਵੀ ਕੀਤੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਬਹੁਤ ਟ੍ਰੋਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ 4 ਦਿਨ ਭਾਰੀ ਮੀਂਹ ਦਾ ਅਲਰਟ, ਦਰਿਆ ਤੇ ਨਹਿਰਾਂ ਉਫਾਨ ‘ਤੇ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਲਤ ਨੇ ਇੱਕ ਨੋਟਿਸ ਜਾਰੀ ਕਰਕੇ ਤਿੰਨਾਂ ਨੂੰ 2 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਹ ਸੰਮਨ ਦਵਿੰਦਰ ਰਾਜਪੂਤ ਵੱਲੋਂ ਦਾਇਰ ਇੱਕ ਪਟੀਸ਼ਨ ਤੋਂ ਬਾਅਦ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਮਲਿਕ ‘ਤੇ ਹਿੰਦੂ ਵਿਆਹ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਯੂਟਿਊਬਰ ਦੀਆਂ 2 ਨਹੀਂ ਬਲਕਿ 4 ਪਤਨੀਆਂ ਹਨ। ਹਿੰਦੂ ਵਿਆਹ ਐਕਟ ਦੇ ਤਹਿਤ ਇੱਕ ਵਿਅਕਤੀ ਇੱਕ ਸਮੇਂ ਵਿੱਚ ਸਿਰਫ ਇੱਕ ਹੀ ਵਿਆਹ ਕਰ ਸਕਦਾ ਹੈ।
ਅਰਮਾਨ ਨੇ ਸਾਲ 2011 ਵਿੱਚ ਪਾਇਲ ਨਾਲ ਵਿਆਹ ਕੀਤਾ ਅਤੇ ਫਿਰ ਉਨ੍ਹਾਂ ਦਾ ਇੱਕ ਪੁੱਤਰ ਚਿਰਾਯੁ ਹੋਇਆ। 6 ਸਾਲ ਬਾਅਦ, ਅਰਮਾਨ ਨੇ ਪਾਇਲ ਦੀ ਦੋਸਤ ਕ੍ਰਿਤਿਕਾ ਨਾਲ ਪਾਇਲ ਨੂੰ ਤਲਾਕ ਦਿੱਤੇ ਬਿਨਾਂ ਵਿਆਹ ਕਰਵਾ ਲਿਆ। ਦੋਵਾਂ ਦਾ ਇੱਕ ਪੁੱਤਰ ਜ਼ੈਦ ਵੀ ਹੈ। ਇਸ ਤੋਂ ਇਲਾਵਾ, ਅਰਮਾਨ ਅਤੇ ਪਾਇਲ ਦੇ ਬਾਅਦ ਵਿੱਚ 2 ਬੱਚੇ ਵੀ ਹੋਏ।
ਵੀਡੀਓ ਲਈ ਕਲਿੱਕ ਕਰੋ -:
























