guggu gill got his : ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜਾਰੀ ਹੈ।ਕੋਰੋਨਾ ਵਾਇਰਸ ਦੇ ਕਾਰਨ ਹਰ ਰੋਜ਼ ਲੱਖਾਂ ਲੋਕ ਦੇਸ਼ ‘ਚ ਸੰਕਰਮਿਤ ਹੋ ਰਹੇ ਹਨ। ਕਿੰਨੇ ਹੀ ਲੋਕ ਇਸ ਕਾਰਨ ਆਪਣੀ ਜਾਨ ਵੀ ਗਵਾ ਚੁੱਕੇ ਹਨ। ਇਸ ਦੌਰਾਨ ਦੇਸ਼ ‘ਚ ਕੋਰੋਨਾ ਤੋਂ ਬਚਣ ਲਈ ਟੀਕਾਕਰਨ ਅਭਿਆਨ ਵੀ ਜਾਰੀ ਹੈ। ਹਰ ਕੋਈ ਲੋਕਾਂ ਨੂੰ ਆਪਣੇ ਆਪਣੇ ਤਰੀਕਿਆਂ ਨਾਲ ਜਾਗਰੂਕ ਕਰ ਰਿਹਾ ਹੈ ਤਾਂ ਜੋ ਹਰ ਕੋਈ ਇਹ ਵੈਕਸੀਨ ਲੈ ਕੇ ਕੋਵਿਡ ਤੋਂ ਬੱਚ ਸਕੇ।
ਜਿੱਥੇ ਆਮ ਸਰਕਾਰਾਂ,ਮੀਡੀਆ,ਐਨ.ਜੀ,ਓ ਅਤੇ ਫ਼ਿਲਮੀ ਸਿਤਾਰੇ ਇਸ ਸੰਬੰਧੀ ਜਾਣਕਾਰੀ ਦੇ ਰਹੇ ਹਨ ਅਤੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਉੱਥੇ ਹੀ ਪੰਜਾਬੀ ਸਿਤਾਰੇ ਵੀ ਪਿੱਛੇ ਨਹੀਂ ਹਨ ਉਹ ਵੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਤਾਂ ਕੇ ਲੋਕ ਇਸ ਪ੍ਰਤੀ ਜਾਗਰੂਕ ਹੋਣ। ਹਾਲ ਹੀ ਦੇ ਵਿੱਚ ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਕੋਵਿਡ ਦੀ ਦੂਜੀ ਵੈਕਸੀਨ ਵੀ ਲਵਾ ਕੇ ਲੋਕਾਂ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਉਹਨਾਂ ਲਿਖਿਆ, ਅੱਜ ਮੈਂ ਕੋਰੋਨਾ ਵੈਕਸਿੰਨ ਦੀ ਦੂਜੀ ਡੋਜ਼ ਵੀ ਲਵਾ ਲਈ ਹੈ…..ਤੁਸੀਂ ਸਾਰੇ ਵੀ ਆਪਣੀ ਤੇ ਪਰਿਵਾਰ ਦੀ ਵੈਕਸਿਨੇਸ਼ਨ ਜ਼ਰੂਰ ਕਰਵਾਓ…!
ਬਾਲੀਵੁੱਡ ਦੀਆਂ ਵੀ ਕਈ ਹਸਤੀਆਂ ਆਪਣੀ ਪਹਿਲੀ ਡੋਜ਼ ਲੈ ਚੁੱਕੀਆਂ ਹਨ ਜਿਵੇਂ ਕਿ ਅਮਿਤਾਭ ਬੱਚਨ, ਜਯਾ ਬੱਚਨ, ਐਸ਼ਵਰਿਆ ਰਾਏ ਬੱਚਨ, ਕਮਲ ਹਾਸਨ, ਸਲਮਾਨ ਖਾਨ, ਸੰਜੇ ਦੱਤ ਸ਼ਰਮੀਲਾ ਟੈਗੋਰ, ਜੀਤੇਂਦਰ, ਧਰਮਿੰਦਰ, ਹੇਮਾ ਮਾਲਿਨੀ ਅਤੇ ਸ਼ੈਫਾਲੀ ਸ਼ਾਹ ਤੋਂ ਬਾਅਦ ਸੋਨੂੰ ਅਤੇ ਅਨੁਭਵ। ਜਿਵੇਂ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕ 1 ਅਪ੍ਰੈਲ ਤੋਂ ਕੋਰੋਨਾਵਾਇਰਸ ਟੀਕਾ ਪ੍ਰਾਪਤ ਕਰਨ ਦੇ ਯੋਗ ਹੋ ਗਏ ਸਨ, ਬਾਲੀਵੁੱਡ ਅਤੇ ਟੈਲੀਵਿਜ਼ਨ ਦੇ ਕਈ ਸਿਤਾਰਿਆਂ ਨੇ ਪ੍ਰਸ਼ੰਸਕਾਂ ਨੂੰ ਇਸ ਦਾ ਪਾਲਣ ਕਰਨ ਲਈ ਉਤਸ਼ਾਹਿਤ ਕਰਨ ਲਈ ਟੀਕਾਕਰਣ ਪ੍ਰਕਿਰਿਆ ਦਾ ਪ੍ਰਮਾਣ ਪੱਤਰ ਲਿਆ ਹੈ। ਸਿਰਫ ਬਾਲੀਵੁੱਡ ਹੀ ਨਹੀਂ, ਕਈ ਟੈਲੀਵਿਜ਼ਨ ਹਸਤੀਆਂ- ਰਾਮ ਕਪੂਰ, ਗੌਤਮ ਕਪੂਰ ਅਤੇ ਰਘੂ ਰਾਮੇ ਨੇ ਵੀ ਆਪਣੇ ਆਪ ਨੂੰ ਟੀਕਾ ਲਗਵਾਇਆ ਹੈ ਅਤੇ ਲੋਕਾਂ ਨੂੰ ਵੀ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਉਤਸ਼ਾਹਿਤ ਕੀਤਾ।