happy birthday hardy sandhu : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਜਿਹਨਾਂ ਨੇ ਹੁਣ ਤੱਕ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਖਾਸ ਜਗ੍ਹਾ ਬਣਾਈ ਹੈ। ਅੱਜ ਉਹਨਾਂ ਦਾ ਜਨਮਦਿਨ ਹੈ। ਉਹਨਾਂ ਦਾ ਅਸਲ ਨਾਮ ਹਰਵਿੰਦਰ ਸਿੰਘ ਸੰਧੂ ਉਰਫ ਹਾਰਡੀ ਸੰਧੂ ਹੈ। ਹਾਰਡੀ ਦਾ ਜਨਮ ਪਟਿਆਲਾ ਦੇ ਵਿੱਚ 6 ਸਤੰਬਰ 1986 ਨੂੰ ਹੋਇਆ ਸੀ। ਦੱਸ ਦੇਈਏ ਕਿ ਗਾਇਕੀ ਦੇ ਖੇਤਰ ਦੇ ਵਿੱਚ ਆਉਣ ਤੋਂ ਪਹਿਲਾ ਉਹ ਇੱਕ ਚੰਗੇ ਕ੍ਰਿਕੇਟਰ ਸਨ।
ਉਹ ਆਪਣਾ ਕਰਿਅਰ ਕ੍ਰਿਕੇਟ ਦੇ ਖੇਤਰ ਵਿੱਚ ਬਣਾਉਣਾ ਚਾਹੁੰਦੇ ਸਨ ਪਰ ਇੱਕ ਹਾਦਸੇ ਨੇ ਉਹਨਾਂ ਨੂੰ ਗਾਇਕ ਬਣਾ ਦਿੱਤਾ। ਹਾਰਡੀ ਸੰਧੂ ਰਾਈਟ ਹੈਂਡ ਤੇ ਗੇਂਦਬਾਜ਼ ਸਨ। ਇੱਕ ਦਿਨ ਆਪਣੀ ਟ੍ਰੇਨਿੰਗ ਦੇ ਦੌਰਾਨ ਹਾਰ੍ਡੀ ਬਗੈਰ ਵਾਮਾਅਪ ਦੇ ਮੈਦਾਨ ਦੇ ਵਿੱਚ ਆ ਗਏ। ਕ੍ਰਿਕੇਟ ਖੇਡ ਦੇ ਹੋਏ ਉਹਨਾਂ ਨੂੰ ਗੰਭੀਰ ਸੱਟ ਵੱਜ ਗਈ। ਅਤੇ ਉਹਨਾਂ ਨੇ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਤੇ ਗਾਇਕੀ ਦੀ ਦੁਨੀਆਂ ਦੇ ਵਿੱਚ ਕਦਮ ਰੱਖਿਆ। ਉਹਨਾਂ ਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ।
ਅੱਜ ਉਹਨਾਂ ਦੇ ਜਨਮਦਿਨ ਤੇ ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਉਹਨਾਂ ਨੂੰ ਵਧਾਈ ਦੇ ਰਹੇ ਹਨ। ਹੁਣ ਤੱਕ ਉਹਨਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਤੇ ਜਿਵੇ ਕਿ – ਬੈਕਬੋਨ ਅਤੇ ਨਾਂਹ ਅਤੇ ਹੋਰ ਵੀ ਬਹੁਤ ਸਾਰੇ ਗੀਤ ਜਿਹਨਾ ਨੂੰ ਪ੍ਰਸ਼ੰਸਕਾ ਦੁਆਰਾ ਬਹੁਤ ਪਸੰਦ ਕੀਤਾ ਗਿਆ ਹੈ।