happy birthday vidya balan : ਫਿਲਮਾਂ ‘ਚ ਆਪਣੀ ਗੰਭੀਰ ਅਦਾਕਾਰੀ ਲਈ ਜਾਣੀ ਜਾਂਦੀ ਵਿੱਦਿਆ ਬਾਲਨ ਦਾ ਅੱਜ ਜਨਮਦਿਨ ਹੈ। ਵਿਦਿਆ ਦਾ ਜਨਮ 1 ਜਨਵਰੀ 1979 ਨੂੰ ਮੁੰਬਈ ‘ਚ ਹੋਇਆ ਸੀ। ਵਿੱਦਿਆ ਬਾਲਨ ਨੇ ਜਦੋਂ ਸੱਤਵੀਂ ਜਮਾਤ ਵਿੱਚ ਪੜ੍ਹਦਿਆਂ ਮਾਧੁਰੀ ਦੀਕਸ਼ਿਤ ਨੂੰ ਫਿਲਮ ‘ਤੇਜ਼ਾਬ’ ਵਿੱਚ ਡਾਂਸ ਕਰਦੇ ਦੇਖਿਆ ਤਾਂ ਉਸ ਨੇ ਅਭਿਨੇਤਰੀ ਬਣਨ ਦਾ ਸੁਪਨਾ ਲਿਆ। ਵਿੱਦਿਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿੱਚ ਏਕਤਾ ਕਪੂਰ ਦੇ ਟੀਵੀ ਸੀਰੀਅਲ ਹਮ ਪੰਚ ਨਾਲ ਕੀਤੀ ਸੀ ਪਰ ਵਿੱਦਿਆ ਫਿਲਮਾਂ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਮਲਿਆਲਮ ਅਤੇ ਤਾਮਿਲ ਫਿਲਮਾਂ ਵਿੱਚ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਅਸਫਲ ਰਹੀ।
ਜਦੋਂ ਵਿੱਦਿਆ ਬਾਲਨ ਸ਼ੁਰੂ ਵਿੱਚ ਫ਼ਿਲਮਾਂ ਵਿੱਚ ਕੰਮ ਕਰਨ ਲਈ ਸੰਘਰਸ਼ ਕਰ ਰਹੀ ਸੀ ਤਾਂ ਉਸ ਨੂੰ ਦੱਖਣ ਭਾਰਤੀ ਫ਼ਿਲਮ ਅਦਾਕਾਰ ਮੋਹਨ ਲਾਲ ਨਾਲ ਮਲਿਆਲਮ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਇਹ ਫਿਲਮ ਕਿਸੇ ਕਾਰਨ ਲਟਕ ਗਈ ਅਤੇ ਇਸ ਦੇ ਲਈ ਵਿੱਦਿਆ ਬਾਲਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਅਤੇ ਨਾਲ ਹੀ ਉਸ ਨੂੰ ‘ਮਨਹੂਸ’ ਵੀ ਕਿਹਾ ਗਿਆ ਸੀ। ਵਿਦਿਆ ਬਾਲਨ ਨੂੰ ਇੱਕ ਵਾਰ ਆਪਣੇ ਸਰੀਰ ਤੋਂ ਬਹੁਤ ਨਫ਼ਰਤ ਸੀ। ਦਰਅਸਲ ਵਿਦਿਆ ਬਾਲਨ ਆਪਣੀ ਬਾਡੀ ਨੂੰ ਲੈ ਕੇ ਇੰਨੀ ਟ੍ਰੋਲ ਹੋਈ ਸੀ ਕਿ ਉਹ ਆਪਣੇ ਸਰੀਰ ਨੂੰ ਨਫਰਤ ਕਰਨ ਲੱਗ ਪਈ ਸੀ। ਵਿਦਿਆ ਨੇ ਦੱਸਿਆ ਸੀ, ਮੈਨੂੰ ਆਪਣੇ ਆਪ ‘ਤੇ ਸ਼ੱਕ ਹੋਣ ਲੱਗਾ ਸੀ। ਮੈਂ ਆਪਣੇ ਸਰੀਰ ਨਾਲ ਲੰਮੀ ਲੜਾਈ ਲੜੀ ਹੈ। ਮੈਨੂੰ ਬਹੁਤ ਗੁੱਸਾ ਸੀ ਅਤੇ ਮੇਰੇ ਸਰੀਰ ਨਾਲ ਵੀ ਮੈਨੂੰ ਨਫ਼ਰਤ ਸੀ। ਵਿਦਿਆ ਨੇ ਕਿਹਾ ਕਿ ਵਜ਼ਨ ਘਟਾਉਣ ਤੋਂ ਬਾਅਦ ਵੀ ਜ਼ਿੰਦਗੀ ‘ਚ ਕਈ ਮੌਕਿਆਂ ‘ਤੇ ਮੈਂ ਮਹਿਸੂਸ ਕੀਤਾ ਕਿ ਕਿਸੇ ਨੇ ਮੈਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਅਤੇ ਇਸ ਲਈ ਮੈਨੂੰ ਕਿਸੇ ਹੋਰ ਦੇ ਨਜ਼ਰੀਏ ਤੋਂ ਖੁਦ ਨੂੰ ਬਦਲਣ ਦੀ ਲੋੜ ਨਹੀਂ ਹੈ। ਵਿੱਦਿਆ ਦਾ ਕਹਿਣਾ ਹੈ ਕਿ ਉਹ ਲੋਕਾਂ ਦੀ ਛੋਟੀ ਸੋਚ ਲਈ ਜ਼ਿੰਮੇਵਾਰ ਨਹੀਂ ਹੈ। ਵਿੱਦਿਆ ਬਾਲਨ ZeeTV ਦੇ ਕਾਮੇਡੀ ਸ਼ੋਅ ‘ਹਮ ਪੰਚ’ ‘ਚ ਰਾਧਿਕਾ ਮਾਥੁਰ ਦੇ ਰੂਪ ‘ਚ ਨਜ਼ਰ ਆਈ ਸੀ ਪਰ ਉਸ ਨੂੰ ਜ਼ਿਆਦਾ ਪਛਾਣ ਨਹੀਂ ਮਿਲੀ। ਇਸ ਦੌਰਾਨ ਉਨ੍ਹਾਂ ਨੂੰ ਫਿਲਮ ‘ਪਰਿਣੀਤਾ’ ਮਿਲੀ ਜਿਸ ਤੋਂ ਬਾਅਦ ਸਭ ਕੁਝ ਬਦਲ ਗਿਆ।
‘ਹੇ ਬੇਬੀ’ ਅਤੇ ‘ਕਿਸਮਤ ਕਨੈਕਸ਼ਨ’ ਫਿਲਮਾਂ ਵਿਚ ਉਸ ਦੇ ਭਾਰ ਵਧਣ ਅਤੇ ਵਿਦਿਆ ਦੇ ਪਹਿਰਾਵੇ ਲਈ ਉਸ ਦੀ ਭਾਰੀ ਆਲੋਚਨਾ ਹੋਈ ਸੀ। ਇਸ ਤੋਂ ਵਿਦਿਆ ਇੰਨੀ ਨਿਰਾਸ਼ ਹੋ ਗਈ ਕਿ ਉਸਨੇ ਇੰਡਸਟਰੀ ਛੱਡਣ ਦਾ ਫੈਸਲਾ ਕਰ ਲਿਆ। ਸਾਲ 2011 ‘ਚ ਆਈ ਫਿਲਮ ‘ਦਿ ਡਰਟੀ ਪਿਕਚਰ’ ਨੇ ਵਿਦਿਆ ਦੀ ਕਿਸਮਤ ਬਦਲ ਦਿੱਤੀ ਸੀ। ਇਸ ਫਿਲਮ ਲਈ ਉਸ ਨੂੰ ਸਰਵੋਤਮ ਅਭਿਨੇਤਰੀ ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਦੱਸ ਦੇਈਏ ਕਿ ਵਿੱਦਿਆ ਨੇ ਇਕ ਇੰਟਰਵਿਊ ‘ਚ ਕਿਹਾ ਸੀ, ‘ਡਰਟੀ ਪਿਕਚਰ ‘ਚ ਸਿਲਕ ਸਮਿਤਾ ਦੇ ਕਿਰਦਾਰ ‘ਚ ਆਉਣਾ ਮੇਰੇ ਲਈ ਥੋੜ੍ਹਾ ਮੁਸ਼ਕਿਲ ਸੀ। ਸਾਡੀ ਦੋਹਾਂ ਦੀ ਸ਼ਖਸੀਅਤ ਬਿਲਕੁਲ ਵੱਖਰੀ ਸੀ। ਵਿੱਦਿਆ ਨੇ 2012 ‘ਚ ਫਿਲਮ ਨਿਰਮਾਤਾ ਸਿਧਾਰਥ ਰਾਏ ਕਪੂਰ ਨਾਲ ਵਿਆਹ ਕੀਤਾ ਸੀ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਅੱਜ ਉਹ ਕਰੀਬ 188 ਕਰੋੜ ਦੀ ਮਾਲਕ ਹੈ। ਤੁਹਾਨੂੰ ਦੱਸ ਦੇਈਏ ਕਿ 2020 ਤੱਕ ਵਿੱਦਿਆ ਬਾਲਨ ਦੀ ਕੁੱਲ ਜਾਇਦਾਦ $27 ਮਿਲੀਅਨ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ, ਉਹ ਦੇਸ਼ ਵਿੱਚ ਕਈ ਰੀਅਲ ਅਸਟੇਟ ਜਾਇਦਾਦਾਂ ਦੀ ਵੀ ਮਾਲਕਿਨ ਹੈ।
ਇਹ ਵੀ ਦੇਖੋ : Hans Raj Hans ਦਾ ਦਿਲਚਸਪ ਇੰਟਰਵਿਊ, ਕੇਜਰੀਵਾਲ ਨੂੰ ਕੀਤੀ ਟਿੱਚਰ, ਚੰਨੀ ਨੂੰ ਦਿੱਤਾ ਪਿਆਰ