Happy Raekoti and Jassi Gill : ਹੈਪੀ ਰਾਏਕੋਟੀ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਜਿਆਦਾ ਮਸ਼ਹੂਰ ਗਾਇਕ ਹਨ ਤੇ ਲੇਖਕ ਵੀ। ਉਹਨਾਂ ਦੇ ਗੀਤ ਅਕਸਰ ਦਰਸ਼ਕਾਂ ਦੇ ਵੱਲੋ ਖੂਬ ਓਪਸੰਦ ਕੀਤੇ ਜਾਂਦੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੇ ਖ਼ਾਸ ਮਿੱਤਰ ਹੈਪੀ ਰਾਏਕੋਟੀ ਦੇ ਨਾਲ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਹੈਪੀ ਰਾਏਕੋਟੀ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ।’
ਵੀਡੀਓ ‘ਚ ਹੈਪੀ ਰਾਏਕੋਟੀ ਦੇ ਗੀਤ ‘Kamaal Kari Jaane O’ ਵੱਜ ਰਿਹਾ ਹੈ । ਦੋਵੇਂ ਜਣੇ ਇਸ ਗੀਤ ਉੱਤੇ ਖੂਬ ਇਨਜੁਆਏ ਕਰਦੇ ਹੋਏ ਦਿਖਾਈ ਦੇ ਰਹੇ ਨੇ। ਜੱਸੀ ਗਿੱਲ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਘੈਂਟ ਗਾਣਾ @urshappyraikoti bro’ । ਇਸ ਵੀਡੀਓ ਨੂੰ ਵੱਡੀ ਗਿਣਤੀ ਚ ਲੋਕ ਦੇਖ ਚੁੱਕੇ ਨੇ । ਪ੍ਰਸ਼ੰਸਕ ਵੀ ਕਮੈਂਟਾਂ ‘ਚ ਹਾਰਟ ਤੇ ਲਵ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ । ਦੱਸ ਦੇਈਏ ਕਿ ਇਹ ਗੀਤ 30 ਜਨਵਰੀ ਨੂੰ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਦੇ ਵੱਲੋ ਬਹੁਤ ਪਸੰਦ ਕੀਤਾ ਗਿਆ।
![Happy Raekoti and Jassi Gill](https://dailypost.in/wp-content/uploads/2021/02/Jassi-Gill.jpg)
ਜੱਸੀ ਗਿੱਲ ਤੇ ਹੈਪੀ ਰਾਏਕੋਟੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ । ਦੋਵਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਦੋਵਾਂ ਗਾਇਕਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ । ਜੱਸੀ ਗਿੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਵੀ ਹਨ ਹੁਣ ਜਿਹਨਾਂ ਨੇ ਬਾਲੀਵੁੱਡ ਦੇ ਵਿੱਚ ਵੀ ਕਦਮ ਰੱਖਿਆ ਹੈ। ਉਹ ਬਾਲੀਵੁੱਡ ਮੂਵੀ ਪੰਗਾ ਦੇ ਵਿੱਚ ਵੀ ਕੰਗਨਾ ਰਣੌਤ ਦੇ ਨਾਲ ਨਜ਼ਰ ਆਏ ਸਨ। ਜੱਸੀ ਗਿੱਲ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਤੇ ਫਿਲਮ ਦਿਤੀਆਂ ਹਨ।
ਇਹ ਵੀ ਦੇਖੋ : ਸ਼ੇਰਨੀ ਵਾਂਗ ਗੱਜੀ ਹਰਸਿਮਰਤ ਲੋਕ ਸਭਾ ‘ਚ ਭਿੜ ਗਈ ਭਾਜਪਾ MP ਨਾਲ, ਵੇਖੋ ਕਿਵੇਂ ਕੱਢੀਆਂ ਰੜਕਾਂ !