Harbhajan Mann and Amitoj Mann : ਪੰਜਾਬ ਤੋਂ ਵੱਡੀ ਗਿਣਤੀ ਵਿੱਚ ਟ੍ਰੈਕਟਰ ਦਿੱਲੀ ਲਈ ਰਵਾਨਾ ਹੋ ਰਹੇ ਹਨ । 26 ਜਨਵਰੀ ਦੀ ਟ੍ਰੈਕਟਰ ਪਰੇਡ ‘ਚ ਹਿੱਸਾ ਲੈਣ ਲਈ ਟ੍ਰੈਕਟਰਾਂ ਨਾਲ ਜਥਿਆਂ ਦਾ ਦਿੱਲੀ ਵੱਲ ਕੂਚ ਲਗਾਤਾਰ ਜਾਰੀ ਹੈ। 24 ਜਨਵਰੀ ਨੂੰ ਪੰਜਾਬ ਦੇ ਕਈ ਪਿੰਡਾਂ ਤੋਂ ਕਿਸਾਨ ਆਪੋ ਆਪਣੇ ਟ੍ਰੈਕਟਰ ਲੈਕੇ ਦਿੱਲੀ ਰਵਾਨਾ ਹੋਏ ਹਨ । ਇਸ ਸਭ ਦੇ ਚਲਦੇ ਗਾਇਕ ਹਰਭਜਨ ਮਾਨ ਵੀ ਇਸ ਇਤਿਹਾਸਕ ਪਰੇਡ ਦਾ ਹਿੱਸਾ ਬਣਨ ਲਈ ਦਿੱਲੀ ਰਵਾਨਾ ਹੋਏ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ ।
ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ ‘ਲਹਿਰ ਕਿਸਾਨੀ ਦੀ ….ਸ਼ਾਂਤਮਈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਸਾਡੇ ਕਿਸਾਨਾਂ ਦੀ ਹਮਾਇਤ ਕਰਨ ਲਈ ਇਤਿਹਾਸਕ ਅਤੇ ਸਭ ਤੋਂ ਵੱਡੀ ਆਯੋਜਿਤ ਟਰੈਕਟਰ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਦਿੱਲੀ ਦੇ ਰਸਤੇ ਵਿਚ’ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਹਰਭਜਨ ਮਾਨ ਉਹਨਾਂ ਦਾ ਬੇਟਾ ਅਵਕਾਸ਼ ਮਾਨ, ਅਮਿਤੋਜ ਮਾਨ ਤੇ ਉਹਨਾਂ ਦੇ ਕੁਝ ਹੋਰ ਸਾਥੀ ਨਜ਼ਰ ਆ ਰਹੇ ਹਨ ।
ਦੱਸ ਦਈਏ ਦੇਸ਼ ਦਾ ਅੰਨਦਾਤਾ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਨੇ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ । ਹਰਭਜਨ ਮਾਨ ਜੋ ਕਿ ਇੱਕ ਤੋਂ ਬਾਅਦ ਇੱਕ ਕਿਸਾਨੀ ਗੀਤਾਂ ਦੇ ਨਾਲ ਆਪਣੀ ਆਵਾਜ਼ ਕਿਸਾਨਾਂ ਦੇ ਹੱਕ ਚ ਬੁਲੰਦ ਕਰ ਰਹੇ ਨੇ । ਉਨ੍ਹਾਂ ਦਾ ਨਵਾਂ ਕਿਸਾਨੀ ਗੀਤ “ਲਹਿਰ ਕਿਸਾਨੀ ਦੀ“(Lehar Kisani Di) ਰਿਲੀਜ਼ ਹੋ ਚੁੱਕਿਆ ਹੈ ।