Harbhajan mann at Kisan Tractor March : ਕੇਂਦਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਦੇ ਵਿਚਲੀ ਮੀਟਿੰਗ ਦੇ ਬੇ ਸਿੱਟਾ ਨਿਕਲਣ ਮਗਰੋਂ ਅੱਜ ਯਾਨੀ 26 ਜਨਵਰੀ ਦੇ ਖਾਸ ਮੌਕੇ ਤੇ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ। ਇਸ ਪਰੇਡ ਦੇ ਵਿੱਚ ਵੱਖ – ਵੱਖ ਸੂਬਿਆਂ ਦੇ ਨੌਜੁਆਨ ਤੇ ਕਿਸਾਨ ਇਸ ਪਰੇਡ ਦੇ ਵਿੱਚ ਸ਼ਾਮਿਲ ਹੋ ਰਹੇ ਹਨ। ਜੋ ਕਿ ਭਾਰੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਹਨ। ਇਸ ਪਰੇਡ ਦੇ ਵਿੱਚ ਕਿਸਾਨਾਂ ਦੇ ਨਾਲ ਆਮ ਲੋਕਾਂ ਦੇ ਨਾਲ – ਨਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਵੀ ਕਿਸਾਨਾਂ ਦਾ ਸਮਰਥਨ ਕਰਨ ਲਈ ਪਹੁੰਚ ਰਹੇ ਹਨ।
ਪੰਜਾਬੀ ਅਦਾਕਾਰ ਤੇ ਗਾਇਕ ਹਰਭਜਨ ਮਾਨ ਆਪਣੇ ਬੇਟੇ ਨਾਲ ਟਰੈਕਟਰ ਮਾਰਚ ਦਾ ਹਿੱਸਾ ਬਣਨ ਲਈ ਪਹੁੰਚੇ ਹੋਏ ਹਨ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ live ਹੋ ਕੇ ਟਰੈਕਟਰ ਮਾਰਚ ਦੀਆ ਝਲਕਾਂ ਦਿਖਾਈਆਂ ਹਨ। ਜਿਸ ਦੇ ਵਿੱਚ ਕਿਸਾਨਾਂ ਦਾ ਭਾਰੀ ਇਕੱਠ ਨਜ਼ਰ ਆ ਰਿਹਾ ਹੈ। ਉਹਨਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਜੋਸ਼ ਦੇ ਨਾਲ – ਨਾਲ ਹੋਸ਼ ਨਾਲ ਵੀ ਕੰਮ ਲੈਣਾ ਹੈ। ਜੋਸ਼ ਵਿੱਚ ਆ ਕੇ ਹੋਸ਼ ਨਾ ਗਵਾਉਣ ਤੇ ਕਿਤੇ ਵੀ ਕਿਸੇ ਵੀ ਤਰਾਂ ਦਾ ਵਿਖਾਵਾ ਕਰਨ ਦੀ ਲੋੜ ਨਹੀਂ ਹੈ।
ਓਥੇ ਹੀ ਜਗਦੀਪ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਤੇ live ਹੋ ਕੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਦਿਖਾਈਆਂ। ਨਾਲ ਹੀ ਉਹਨਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕਿਸਾਨ ਜਥੇਬੰਦੀਆਂ ਦੇ ਹੁਕਮ ਅਨੁਸਾਰ ਹੀ ਆਪ ਟਰੈਕਟਰ ਮਾਰਚ ਕੱਢਣਾ ਹੈ। ਸਾਨੂੰ ਜਿਹੜੇ ਵੀ ਰੂਟ ਮਿਲੇ ਹਨ ਉਹਨਾਂ ਤੇ ਹੀ ਸ਼ਾਂਤਮਈ ਢੰਗ ਨਾਲ ਅਸੀਂ ਪ੍ਰਦਰਸ਼ਨ ਕਰਨਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰਾਂ ਚੁਹੰਦੀਆਂ ਹਨ ਕਿ ਕਿਸਾਨ ਕੋਈ ਗ਼ਲਤੀ ਕਰਨ ਜਿਸ ਤੇ ਉਹ ਐਕਸ਼ਨ ਲੈ ਸਕਣ ਇਸ ਲਈ ਪੂਰਾ ਧਿਆਨ ਰੱਖਣਾ ਹੈ ਕਿ ਸਾਡੇ ਵਲੋਂ ਕੋਈ ਵੀ ਗ਼ਲਤੀ ਨਾ ਹੋਵੇ।
ਕਿਸਾਨ ਜਥੇਬੰਦੀਆਂ ਦੇ ਵਲੋਂ 26 ਤੋਂ ਬਾਅਦ ਅਗਲੀਆਂ ਰਣਨੀਤੀਆਂ ਬਾਰੇ ਵੀ ਐਲਾਨ ਕੀਤਾ ਗਿਆ ਹੈ। ਸਿੰਘੂ ਬਾਰਡਰ ਤੇ ਪ੍ਰੈਸ ਕਾਨਫਰੈਂਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਬੀਤੇ ਕਲ ਐਲਾਨ ਕੀਤਾ ਸੀ ਕਿ ਕਿਸਾਨ 1 ਫਰਵਰੀ ਨੂੰ ਸੰਸਦ ਭਵਨ ਵੱਲ ਮਾਰਚ ਕਰਨਗੇ ਇਸ ਦਿਨ ਦੇਸ਼ ਦਾ ਆਮ ਬਜਟ ਪੇਸ਼ ਹੋਣਾ ਹੈ। ਕਿਸਾਨ ਜਥੇਬੰਦੀਆਂ ਨੇ ਬਜਟ ਸੈਸ਼ਨ ਦੌਰਾਨ ਪੈਦਲ ਸੰਸਦ ਵੱਲ ਮਾਰਚ ਕੱਢਣ ਦੀ ਗੱਲ ਆਖੀ। ਪਿਛਲੇ ਦਿਨੀ ਕਿਸਾਨਾਂ ਨੇ ਆਖਿਆ ਕਿ ਟਰੈਕਟਰਾ ਦੀ ਗਿਣਤੀ ਕੋਈ ਪੱਕੀ ਨਹੀਂ ਹੈ ਜਿੰਨੇ ਵੀ ਇਥੇ ਆਉਣਗੇ ਸਬ ਜਾਣਗੇ ਇਕ ਟਰੈਕਟਰ ਤੇ 3-4 ਲੋਕ ਹੀ ਬੈਠਣਗੇ। ਟ੍ਰੈਕਟਰ ਤੇ ਕਿਸਾਨੀ ਝੰਡੇ ਦੇ ਨਾਲ ਨਾਲ ਤਿਰੰਗਾ ਝੰਡਾ ਵੀ ਹੋਵੇਗਾ ਇਸ ਪਰੇਡ ਦੇ ਵਿਚ ਮੁੱਖ ਪੰਜਾਬ , ਹਰਿਆਣਾ ਤੇ ਉੱਤਰ ਪੱਛਮ ਦੇ ਕਿਸਾਨ ਸ਼ਾਮਿਲ ਹੋਣਗੇ।