Harf Cheema shared this picture : ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ।ਇਨ੍ਹੑਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ।ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ ਕਰ ਰਹੇ ਹਨ । ਗਾਇਕ ਹਰਫ ਚੀਮਾ ਵੀ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਪ੍ਰਦਰਸ਼ਨ ‘ਚ ਸ਼ਾਮਿਲ ਹਨ । ਉਹ ਧਰਨੇ ਪ੍ਰਦਰਸ਼ਨ ਤੋਂ ਲਗਾਤਾਰ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਇੱਕ ਮਾਂ ਦੇ ਨਾਲ ਨਜ਼ਰ ਆ ਰਹੇ ਹਨ । ਜਿਸ ਨੇ ਆਪਣਾ ਪੁੱਤਰ ਗੁਆਇਆ ਹੈ ।ਹਰਫ ਚੀਮਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇਸ ਮਾਂ ਦਾ ਇੱਕੋ ਪੁੱਤ ਸੀ ਜੋ ਨਹੀਂ ਰਿਹਾ । ਮਾਤਾ ਕਹਿੰਦੀ ਅੱਜ ਬਾਡਰ ਤੇ ਲੜ ਰਿਹਾ ਹਰ ਯੋਧਾ ਮੈਨੂੰ ਆਪਣਾ ਪੁੱਤ ਲੱਗਦਾ । ਧੰਨ ਜੇਰੇ ਸਾਡੀਆਂ ਇਹਨਾਂ ਮਾਵਾਂ ਦੇ’ ।ਹਰਫ ਚੀਮਾ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋ ਕੇ ਲਗਾਤਾਰ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ ।
ਦੱਸ ਦੇਈਏ ਕਿ ਹਰਫ਼ ਚੀਮਾ ਪਿਛਲੇ ਕਾਫੀ ਸਮੇ ਤੋਂ ਦਿੱਲੀ ਕਿਸਾਨੀ ਧਰਨੇ ਤੇ ਲਗਾਤਾਰ ਡਟੇ ਹੋਏ ਹਨ। ਕੰਵਰ ਗਰੇਵਾਲ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਗੀਤ ਵੀ ਆਏ ਹਨ ਜੋ ਕਿ ਕਿਸਾਨੀ ਧਰਨੇ ਨੂੰ ਬਿਆਨ ਕਰਦੇ ਹਨ। ਹਰਫ਼ ਚੀਮਾ ਲਗਾਤਾਰ ਦਿੱਲੀ ਧਰਨੇ ਤੇ ਬਾਥ ਕੇ ਸੇਵਾ ਕਰ ਰਹੇ ਹਨ ਤੇ ਆਮ ਲੋਕਾਂ ਦੇ ਨਾਲ ਖੜੇ ਹੋਏ ਹਨ। ਆਏ ਦਿਨ ਧਰਨੇ ਤੋਂ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੋਈ ਨਾ ਕੋਈ ਤਸਵੀਰ ਜਾ ਵੀਡੀਓ ਸਾਂਝੀ ਕਰਦੇ ਰਹਿੰਦੇ ਹਨ।
ਇਹ ਵੀ ਦੇਖੋ : Babbu Maan ਨੇ ਕਿਸਾਨਾਂ ਦੀ ਸਟੇਜ ਤੋਂ ਰੱਖ ਦਿੱਤੀ ਨਵੀਂ ਨਵੀਂ ਸ਼ਰਤ…