Harjeet Harman shared a post : ਕਿਸਾਨਾਂ ਦਾ ਅੰਦੋਲਨ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਹੈ । ਪਰ 26 ਜਨਵਰੀ ਨੂੰ ਹੋਈ ਘਟਨਾ ਤੋਂ ਬਾਅਦ ਕਿਸਾਨਾਂ ਦੇ ਅੰਦੋਲਨ ‘ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ।ਇਸ ਦੇ ਨਾਲ ਹੀ ਦਿੱਲੀ ਪੁਲਿਸ ਵੱਲੋਂ ਜਬਰਦਸਤੀ ਇਨ੍ਹਾਂ ਕਿਸਾਨਾਂ ਦੇ ਅੰਦੋਲਨ ਨੂੰ ਹਟਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ । ਦੂਜੇ ਪਾਸੇ ਕਿਸਾਨ ਵੀ ਅੜੇ ਹੋਏ ਹਨ ਕਿ ਅਸੀਂ ਪਿੱਛੇ ਨਹੀਂ ਹਟਾਗੇ।
ਸਿੰਘੂ ਬਾਰਡਰ ਅਤੇ ਗਾਜ਼ੀਪੁਰ ਬਾਰਡਰ ‘ਤੇ ਵੀ ਕੁਝ ਲੋਕ ਜੋ ਖੁਦ ਨੂੰ ਸਥਾਨਕ ਦੱਸ ਰਹੇ ਸਨ ਵੱਲੋਂ ਪੱਥਰਬਾਜ਼ੀ ਕੀਤੀ ਗਈ । ਪਰ ਇਸ ਦੇ ਬਾਵਜੂਦ ਕਿਸਾਨ ਸ਼ਾਂਤ ਹਨ । ਹਰਜੀਤ ਹਰਮਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਕਿਸਾਨਾਂ ਨੂੰ ਆਪਣਾ ਅੰਦੋਲਨ ਜਾਰੀ ਰੱਖਣ ਦੀ ਅਪੀਲ ਕੀਤੀ ਹੈ । ਜੋ ਇਹਨਾਂ ਇਨਸਾਨਾਂ ਨਾਲ ਧੋਖਾ ਕਰੂ , ਉਹਨਾਂ ਨੂ ਰੱਬ ਵੀ ਮਾਫ ਨੀ ਕਰੂਗਾ ।
ਇਤਿਹਾਸ ਗਵਾਹ ਇਸਦਾ ਕਿਸਾਨ ਮਹਾਂ ਅੰਦੋਲਨ ਚ ਜੁੜੇ ਹਰ ਇਨਸਾਨ ਨੂੰ ਬੇਨਤੀ ਹੈ ਕਿ ਤੁਸੀਂ ਡੋਲਿਉ ਨਾਂ ਬੱਸ ਆਪਣੇ ਮਿਸ਼ਨ ਜਾਣੀ ਕਿ ਕਾਲੇ ਕਾਨੂੰਨ ਰੱਦ ਕਰਾਉਣ ਦੇ ਇਰਾਦੇ ਨੂੰ ਬਰਕਰਾਰ ਰੱਖਿਉ ਬਾਕੀ ਇਹ ਨਾਂ ਸੋਚਿਉ ਕਿ ਅਸੀਂ ਇੱਕ ਸਟੈਪ ਥੱਲੇ ਆਗੇ ਨਹੀਂ ਬਲਕਿ ਅਸੀਂ 10 ਸਟੈਪ ਅੱਗੇ ਹੋਵਾਂਗੇ ਰਹੀ ਗੱਲ ਜਿੱਥੇ ਕਿਸਾਨ ਜਥੇਬੰਦੀਆਂ ਦੀ ਰਹਿਨੁਮਾਈ ਚ ਅਸੀਂ ਚੱਲਣਾ ਉੱਥੇ ਫਿ੍ਰਕਾਪ੍ਰਸਤ ਲੋਕਾਂ ਤੋਂ ਸੁਚੇਤ ਰਹਿਣ ਦੀ ਬਹੁਤ ਸਖ਼ਤ ਜ਼ਰੂਰਤ ਆ । ਸਾਥੀਉ ਹੁਣ ਹੋਸ਼ ਦੀ ਬਹੁਤ ਹੀ ਜ਼ਿਆਦਾ ਲੋੜ ਆ ਕਿਉਂਕਿ ਆਪਾਂ ਜੰਗ ਜਿੱਤ ਚੁੱਕੇ ਹਾਂ ਜਿਸਦੀ ਉਧਾਰਣ ਸਾਡੇ ਤੇ ਹਰ ਪਾਸੇ ਤੋਂ ਨਿੱਤ ਹੋ ਰਹੀਆਂ ਕੋਝੀਆਂ ਹਰਕਤਾਂ ਤੋਂ ਸਾਫ਼ ਹੋ ਚੁੱਕਿਆ । ਬੱਸ ਹੁਣ ਜ਼ਾਬਤੇ ਚ ਚੱਲਣ ਦੀ ਬਹੁਤ ਸਖ਼ਤ ਲੋੜ ਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’। ਦਸ ਦੇਈਏ ਕਿ ਹਰਜੀਤ ਹਰਮਨ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਧਰਨੇ ਬਾਰੇ ਅਕਸਰ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ।