Harjeet Harman’s new song : ਕਿਸਾਨ ਮੋਰਚੇ ਨੂੰ ਸਮਰਪਿਤ ਪੰਜਾਬੀ ਮਿਊਜ਼ਿਕ ਇੰਡਸਟਰੀ ਵੱਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਗਾਇਕ ਹਰਜੀਤ ਹਰਮਨ ਵੀ ਨਵਾਂ ਗਾਣਾ ਲੈ ਕੇ ਆਏ ਹਨ ।ਕਿਸਾਨ ਬੋਲਦਾ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਬਾਬੂ ਸਿੰਘ ਮਾਨ ਵੱਲੋਂ ਲਿਖੇ ਇਸ ਗੀਤ ਦੇ ਬੋਲ ਕਿਸਾਨਾਂ ਦੇ ਮੌਜੂਦਾ ਹਲਾਤਾਂ ਨੂੰ ਬਿਆਨ ਕਰੇ ਹਨ । ਅਤੁਲ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਮਿਊਜ਼ਿਕ ਹਰ ਇੱਕ ਨੂੰ ਝੂਮਣ ਲਗਾ ਦਿੰਦਾ ਹੈ । ਗੀਤ ਦੇ ਬੋਲ ਹਰ ਕਿਸੇ ਵਿੱਚ ਨਵਾਂ ਜ਼ਜਬਾ ਭਰਦੇ ਹਨ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਜੀਤ ਹਰਮਨ ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦੇ ਨਾਲ ਲਗਾਤਾਰ ਡਟੇ ਹੋਏ ਹਨ । ਉਹਨਾਂ ਨੂੰ ਦਿੱਲੀ ਮੋਰਚੇ ਵਿੱਚ ਕਿਸਾਨਾਂ ਲਈ ਚਲਾਏ ਜਾ ਰਹੇ ਲੰਗਰ ਵਿੱਚ ਸੇਵਾ ਕਰਦੇ ਦੇਖਿਆ ਜਾ ਸਕਦਾ ਹੈ । ਹਰਜੀਤ ਹਰਮਨ ਤੋਂ ਇਲਾਵਾ ਹੋਰ ਵੀ ਕਈ ਗਾਇਕ ਕਿਸਾਨ ਮੋਰਚੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ । ਕਿਸਾਨਾਂ ਨੂੰ ਕਲਾਕਾਰ ਵੀ ਲਗਾਤਾਰ ਸਮਰਥਨ ਦੇ ਰਹੇ ਹਨ । ਕਿਸਾਨਾਂ ਦੇ ਇਸ ਰੋਸ ਮਾਰਚ ਦੇ ਦੌਰਾਨ ਹਰਜੀਤ ਹਰਮਨ, ਅਨਮੋਲ ਗਗਨ ਮਾਨ ਸਣੇ ਕਈ ਕਲਾਕਾਰ ਸ਼ਾਮਿਲ ਹੋਏ । ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
ਦੱਸ ਦਈਏ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨ ਪੰਜਾਬ ਤੋਂ ਦਿੱਲੀ ਪਹੁੰਚ ਗਏ ਹਨ।ਹੁਣ ਵੇਖਣਾ ਹੋਏਗਾ ਕਿ ਕਿਸਾਨ ਸਿੰਘੂ ਬਾਡਰ ਤੇ ਅੰਦੋਲਨ ਕਰਦੇ ਹਨ ਜਾਂ ਅੱਗੇ ਵੱਧਣਗੇ। ਸਿੰਘੂ ਬਾਡਰ (ਦਿੱਲੀ-ਹਰਿਆਣਾ) ‘ਤੇ ਪੰਜਾਬ ਦੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ। ਬੈਠਕ ਵਿੱਚ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਕੀ ਕਿਸਾਨ ਇਥੇ ਸਰਹੱਦ ਤੋਂ ਰੋਸ ਪ੍ਰਦਰਸ਼ਨ ਕਰਨਗੇ ਜਾਂ ਦਿੱਲੀ ਦੇ ਨਿਰੰਕਾਰੀ ਗਰਾਊਂਡ ਵਿੱਚ ਜਾ ਕੇ ਪ੍ਰਦਰਸ਼ਨ ਕਰਨਗੇ।