IT Raid Vinod Bhanushali: IT ਵਿਭਾਗ ਨੇ ਬੁੱਧਵਾਰ ਨੂੰ ਟੀ-ਸੀਰੀਜ਼ ਦੇ ਨਿਰਮਾਤਾ ਵਿਨੋਦ ਭਾਨੁਸ਼ਾਲੀ ਅਤੇ ਮੁੰਬਈ ਦੇ ਕੁਝ ਹੋਰ ਬਾਲੀਵੁੱਡ ਪ੍ਰੋਡਕਸ਼ਨ ਹਾਊਸਾਂ ਦੇ ਅਧਿਕਾਰੀਆਂ ‘ਤੇ ਟੈਕਸ ਚੋਰੀ ਦੇ ਦੋਸ਼ਾਂ ‘ਤੇ ਛਾਪੇਮਾਰੀ ਕੀਤੀ। ਫਿਲਮ ਮੇਕਰ ਜੈਅੰਤੀਲਾਲ ਗਾਢਾ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ।
ਆਈਟੀ ਵਿਭਾਗ ਨੇ ਵਿਨੋਦ ਭਾਨੂਸ਼ਾਲੀ ਦੇ ‘ਭਾਨੁਸ਼ਾਲੀ ਸਟੂਡੀਓਜ਼ ਲਿਮਟਿਡ’, ਬਾਂਦਰਾ ਕੁਰਲਾ ਕੰਪਲੈਕਸ ਵਿੱਚ ਹਿਟਸ ਮਿਊਜ਼ਿਕ ਅਤੇ ਭਾਨੂਸ਼ਾਲੀ ਦੇ ਘਰ ਦੇ ਦਫ਼ਤਰ ਦੀ ਤਲਾਸ਼ੀ ਲਈ। ਆਈਟੀ ਦੇ ਇਸ ਛਾਪੇ ਤੋਂ ਬਾਅਦ ਇੰਡਸਟਰੀ ਵਿੱਚ ਹਲਚਲ ਮਚ ਗਈ ਹੈ। ਆਈਟੀ ਵਿਭਾਗ ਨੇ ਦੱਸਿਆ, ”ਟੈਕਸ ਚੋਰੀ ਦੇ ਦੋਸ਼ਾਂ ਤਹਿਤ ਨਿਰਮਾਤਾ ਵਿਨੋਦ ਭਾਨੁਸ਼ਾਲੀ ਅਤੇ ਬਾਲੀਵੁੱਡ ਦੇ ਕੁਝ ਹੋਰ ਪ੍ਰੋਡਕਸ਼ਨ ਹਾਊਸਾਂ ਦੇ ਦਫਤਰਾਂ ‘ਤੇ ਸਵੇਰ ਤੋਂ ਹੀ ਇਨਕਮ ਟੈਕਸ ਛਾਪੇਮਾਰੀ ਜਾਰੀ ਹੈ। ਇਸ ਤੋਂ ਬਾਅਦ ਆਈਟੀ ਵਿਭਾਗ ਪੈਨ ਸਟੂਡੀਓ ਦੇ ਪ੍ਰਮੋਟਰ ਜੈਅੰਤੀਲਾਲ ਗਡਾ ਦੇ ਘਰ ਅਤੇ ਦਫਤਰ ‘ਤੇ ਵੀ ਛਾਪੇਮਾਰੀ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
IT ਅਧਿਕਾਰੀਆਂ ਨੇ ਕਥਿਤ ਟੈਕਸ ਚੋਰੀ ਨੂੰ ਲੈ ਕੇ ਤਿੰਨ ਹੋਰ ਪ੍ਰੋਡਕਸ਼ਨ ਹਾਊਸਾਂ ਦੀ ਤਲਾਸ਼ੀ ਲਈ। ਬੁੱਧਵਾਰ ਸਵੇਰੇ ਸ਼ੁਰੂ ਹੋਈ ਛਾਪੇਮਾਰੀ ਰਾਤ ਤੱਕ ਜਾਰੀ ਰਹੀ। ਦੱਸ ਦੇਈਏ ਕਿ ਆਈਟੀ ਦਾ ਇਹ ਸਰਚ ਆਪਰੇਸ਼ਨ ਆਰਥਿਕ ਬੇਨਿਯਮੀਆਂ ਅਤੇ ਟੈਕਸ ਚੋਰੀ ਨੂੰ ਲੈ ਕੇ ਚੱਲ ਰਿਹਾ ਹੈ।
ਵਿਨੋਦ ਭਾਨੁਸ਼ਾਲੀ ਦੀ ਗੱਲ ਕਰੀਏ ਤਾਂ ਇਸ ਸਮੇਂ ਉਨ੍ਹਾਂ ਨੇ ਟੀਸੀਰੀਜ਼ ਕੰਪਨੀ ਛੱਡ ਦਿੱਤੀ ਹੈ। ਉਸ ਨੇ ਜੂਨੀਅਰ ਪੱਧਰ ‘ਤੇ ਟੀ-ਸੀਰੀਜ਼ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਵਿਨੋਦ ਨੇ ‘ਕਬੀਰ ਸਿੰਘ’, ‘ਸਾਹੋ’, ‘ਬਾਟਲਾ ਹਾਊਸ’, ‘ਥੱਪੜ’ ਅਤੇ ‘ਤਨਹਾਜੀ ਦਿ ਅਨਸੰਗ ਵਾਰੀਅਰ’ ਵਰਗੀਆਂ ਕਈ ਫਿਲਮਾਂ ਦਾ ਸਹਿ-ਨਿਰਮਾਣ ਕੀਤਾ ਹੈ।