jagdeep sidhu shared post : ਪਿਛਲੇ ਕਾਫੀ ਸਮੇ ਤੋਂ ਦਿੱਲੀ ਧਰਨੇ ਤੇ ਲੱਖਾਂ ਹੀ ਕਿਸਾਨ ਬੈਠੇ ਹੋਏ ਹਨ ਤਾਂ ਕਿ ਉਹ ਕਾਲੇ ਕਾਨੂੰਨ ਰੱਧ ਕਰਵਾ ਸਕਣ। ਜਿਸ ਦੇ ਚਲਦੇ ਹੁਣ ਤੱਕ ਬਹੁਤ ਸਾਰੇ ਕਿਸਾਨ ਸ਼ਹੀਦ ਵੀ ਹੋ ਚੁਕੇ ਹਨ। ਉੱਥੇ ਹੀ ਆਮ ਲੋਕਾਂ ਦੇ ਨਾਲ – ਨਾਲ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਤੇ ਅਦਾਕਾਰ ਵੀ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਰਾਹੀਂ ਵੀ ਲਗਾਤਾਰ ਕਿਸਾਨਾਂ ਨੂੰ ਸਪੋਰਟ ਕਰ ਰਹੇ ਹਨ।
ਪਰ ਹੁਣ ਉੱਥੇ ਹੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਸ਼ਹੂਰ ਪੰਜਾਬੀ ਫਿਲਮ ਡਾਇਰੈਕਟਰ ਜਗਦੀਪ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕੁੱਝ ਤਸਵੀਰਾਂ ਤੇ ਫਿਲਮ ‘ ਕਿਸਮਤ 2 ‘ ਦਾ ਪੋਸਟਰ ਸਾਂਝਾ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ – ਕੌਣ ਕਿੰਨ੍ਹਾ ਸੱਚਾ ਹੈ ਤੇ ਕਿੰਨਾ ਝੂਠਾ ਹੈ ਇਸ ਗੱਲ ਦਾ ਨਬੇੜਾ ਦਿਤਾ ਕੀਤੇ ਹੋਰ ਹੋਣਾ ਹੈ ਪਰ ਫਿਰ ਵੀ ਜਿਹੜੇ ਭਾਈ – ਭੈਣ ਸਾਡੇ ਤੋਂ ਦੁੱਖੀ ਆ ਇਹ ਪੋਸਟ ਓਹਨਾ ਦੇ ਲਈ ਹੈ। ਕਿਸਮਤ ਦੀ release ਡੇਟ 2020 ‘ਚ ਸੀ। ਅੰਦੋਲਨ ਤੋਂ ਪਹਿਲਾਂ ਤਾ ਫਿਲਮ ਰਿਲੀਜ਼ ਹੋ ਜਾਣੀ ਸੀ ਪਰ ਕੋਰੋਨਾ ਦੇ ਕਰਨ ਬਾਕੀ ਕੰਮਾਂ ਦੇ ਵਾਂਗੂ ਸਾਡੇ ਕੰਮ ਵੀ 2 ਸਾਲ ਲਈ ਰੁੱਕ ਗਏ। ਫਿਲਮ ਲੇਟ ਹੋ ਗਈ। ਫੇਰ ਵੀ 17 ਅਕਤੂਬਰ 2020 ‘ਚ ਸ਼ੂਟਿੰਗ ਦਾ ਕੰਮ ਸ਼ੁਰੂ ਹੋਇਆ।
ਦਿੱਲੀ ਧਰਨਾ ਨਵੰਬਰ ਦੇ ਵਿੱਚ ਸ਼ੁਰੂ ਹੋਇਆ ਸੀ। ਬਾਕੀ ਧਰਨੇ ਦੇ ਵਿੱਚ ਕੀ ਤੇ ਕਿੰਨਾ ਹਿੱਸਾ ਹੈ ਓਹਦੀ ਵਡਿਆਈ ਲੈਣ ਲਾਇ ਸਾਡਾ ਜਮੀਰ ਨਾ ਓਦੋ ਮੰਨਦਾ ਸੀ ਤੇ ਨਾ ਹੀ ਅੱਜ ਮੰਨਦਾ ਹੈ। ਉਹ ਫਰਜ਼ ਹੈ ਸ਼ੋਸ਼ਾ ਨਹੀਂ ਹੈ। ਨਾ ਹੀ ਲੋਕ ਦਿਖਾਵਾ ਹੈ ਕਿ 15 ਮਿੰਟ ਚ ਫੋਟੋ ਪਾ ਕੇ ਹੱਥ ਝਾੜ ਕੇ ਨਿਕਲ ਗਏ ਓਥੋਂ। ਥੋਡੇ ਸਭ ਦੇ ਗਿਲੇ ਸ਼ਿਕਵੇ ਸਿਰ ਮੱਥੇ। ਬੱਸ ਇੱਕੋ ਬੇਨਤੀ ਹੈ ਕਿ ਸਾਡੀ ਕਿਸੇ ਵੀ ਕਿਸਾਨੀ ਪੋਸਟ ਤੇ ਗਾਲ੍ਹਾਂ ਨਾ ਕੱਢੋ। ਹੋਰ ਕਿਸੇ ਵੀ ਪੋਸਟ ਤੇ ਆਪਣਾ ਗੁੱਸਾ ਜੀ ਸਦਕੇ ਕੱਢ ਲਵੋ। ਗਾਲ੍ਹਾਂ ਤਾ ਓਦੋ ਵੀ ਪੈਂਦੀਆਂ ਸੀ ਜਦੋ ਧਰਨੇ ਤੇ ਸੀ ਕੀ ਤੁਸੀ ਅੱਤਵਾਦੀ ਹੋ , ਦੇਸ਼ ਧ੍ਰੋਹੀ ਹੋ। ਗਾਲ੍ਹਾਂ ਹੁਣ ਵੀ ਪੈ ਰਹੀਆਂ ਹਨ ਕਿ ਤੁਸੀ ਗੱਦਾਰ ਹੋ। ਕੌਮ ਧ੍ਰੋਹੀ ਹੋ। ਫਰਕ ਇੰਨਾਂ ਹੈ ਓਦੋ ਜਿਹਨਾਂ ਦੇ ਖਿਲਾਫ ਸੀ ਉਹ ਕੱਢਦੇ ਸੀ ਤੇ ਹੁਣ ਆਪਣੇ ਕੱਢ ਰਹੇ ਨੇ। ਤਾਂ ਆਦਤ ਆ। #kisaanmajdoorektazindabad
ਦੱਸ ਦੇਈਏ ਕਿ ਜਦੋ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਸ ਸਮੇਂ ਤੋਂ ਹੀ Zee ਵਲੋਂ ਕਿਸਾਨੀ ਧਰਨੇ ਤੇ ਵਿਵਾਦਿਤ ਬਿਆਨ ਕੀਤੇ ਜਾ ਰਹੇ ਹਨ ਜਿਸ ਦੇ ਚਲਦੇ ਸਭ ਕਿਸਾਨਾ ਵਲੋਂ zee ਦਾ ਬਾਈਕਾਟ ਕਰਨ ਲਈ ਕਿਹਾ ਗਿਆ ਸੀ ਤੇ ਐਮੀ ਵਿਰਕ ਦੀ ਇਸ ਫਿਲਮ ਦੇ ਵਿੱਚ Zee studio ਦੇ ਵਲੋਂ ਇਹਨਾਂ ਦੀ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ ਤੇ zee ਦੇ under ਕੰਮ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਹੁਣ ‘ ਕਿਸਮਤ 2’ ਦੀ ਪੂਰੀ ਟੀਮ ਤੇ ਭੜਕੇ ਹੋਏ ਹਨ ਤੇ ਗਾਲ੍ਹਾਂ ਕੱਢ ਰਹੇ ਹਨ। ਜਿਸ ਦੇ ਚਲਦੇ ਅੱਜ ਜਗਦੀਪ ਸਿੱਧੂ ਵਲੋਂ ਵਿਸ਼ੇਸ਼ ਪੋਸਟ ਸਾਂਝੀ ਕੀਤੀ ਗਈ ਹੈ।