Japji Khaira seen teaching children : ਪੰਜਾਬੀ ਫ਼ਿਲਮ ਦੀ ਨਾਮੀ ਐਕਟਰੈੱਸ ਜਪਜੀ ਖਹਿਰਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਕਿਸਾਨੀ ਮੋਰਚੇ ‘ਚ ਆਪਣੀ ਸੇਵਾ ਨਿਭਾ ਰਹੀ ਹੈ । ਜਪਜੀ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜੇ ਹੋਏ ਨੇ । ਉਹ ਸੋਸ਼ਲ ਮੀਡੀਆ ਉੱਤੇ ਲਗਾਤਾਰ ਕਿਸਾਨਾਂ ਦੇ ਹੱਕਾਂ ਦੇ ਲਈ ਪੋਸਟਾਂ ਪਾਉਂਦੇ ਰਹਿੰਦੇ ਨੇ ।
ਪੰਜਾਬੀ ਐਕਟਰੈੱਸ ਜਪਜੀ ਖਹਿਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ‘ਚ ਉਹ ਅੰਦੋਲਨ ‘ਚ ਸ਼ਾਮਿਲ ਹੋਏ ਬੱਚਿਆਂ ਨੂੰ ਪੜ੍ਹਾਉਂਦੀ ਹੋਈ ਨਜ਼ਰ ਆਈ । ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ । ਪ੍ਰਸ਼ੰਸਕਾਂ ਨੂੰ ਐਕਟਰੈੱਸ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਅਦਾਕਾਰਾ ਜਪਜੀ ਖਹਿਰਾ ਵੀ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨੇ ਪ੍ਰਦਰਸ਼ਨ ‘ਤੇ ਹਨ । ਉਹ ਕਿਸਾਨ ਧਰਨੇ ਤੋਂ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਿਹੰਗ ਸਿੰਘਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ ।
ਦੱਸ ਦਈਏ ਦੇਸ਼ ਦਾ ਅੰਨਦਾਤਾ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀ ਬਰੂਹਾਂ ਉੱਤੇ ਬੈਠਿਆ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ । ਪਰ ਕੇਂਦਰ ਸਰਕਾਰ ਜੋ ਕਿ ਹੰਕਾਰੀ ਪਈ ਹੈ ਤੇ ਕਿਸਾਨਾਂ ਦੀ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਨੂੰ ਮੰਨ ਨਹੀਂ ਰਹੀ ਹੈ । ਕਿਸਾਨਾਂ ਦੇ ਅੰਦੋਲਨ ਨੂੰ ਪੂਰੇ ਦੇਸ਼ ਦਾ ਸਾਥ ਮਿਲ ਰਿਹਾ ਹੈ । ਉੱਥੇ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਕਿਸਾਨਾਂ ਦੇ ਨਾਲ ਉਨ੍ਹਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਹਨ । ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਨਾਲ ਕਲਾਕਾਰ ਵੀ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹਨ।
ਦੇਖੋ ਵੀਡੀਓ : ਅੰਦੋਲਨ ਦੀ ਸਟੇਜ ਤੇ ਪਹੁੰਚੀ ਨੂਰ ਜ਼ੋਰਾ ਜਾਗੋ ਪਾਰਟੀ ਦੀ ਟੀਮ, ਮੋਦੀ ਸਰਕਾਰ ਨੂੰ ਖੂਬ ਸੁਣਾਈਆਂ