Jass Bajwa and Rakesh Tikait : ਪੰਜਾਬੀ ਗਾਇਕ ਜੱਸ ਬਾਜਵਾ ਜੋ ਕਿ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ । ਉਹ ਕਿਸਾਨੀ ਮੋਰਚੇ ਉੱਤੇ ਆਪਣੀ ਸੇਵਾਵਾਂ ਵੀ ਨਿਭਾ ਰਹੇ ਨੇ। ਉਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਇਸ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰ ਰਹੇ ਨੇ। ਉਹ ਅਕਸਰ ਹੀ ਦਿੱਲੀ ਕਿਸਾਨੀ ਅੰਦੋਲਨ ਤੋਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । ਕਿਸਾਨੀ ਮੋਰਚੇ ਨੂੰ ਸੁਪੋਰਟ ਕਰਦੇ ਹੋਏ ਉਹਨਾਂ ਦੇ ਕਈ ਗੀਤ ਸਾਹਮਣੇ ਆਏ ਹਨ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਰਾਕੇਸ਼ ਟਿਕੈਤ ਹੋਰ ਨਾਲ ਇੱਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਰਾਕੇਸ਼ ਟਿਕੈਤ ਪੰਜਾਬੀ ਗਾਇਕ ਜੱਸ ਬਾਜਵਾ ਨੂੰ ਆਸ਼ੀਰਵਾਦ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਇਹ ਤਸਵੀਰ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਜਿਸ ਕਰਕੇ ਇਹ ਖੂਬ ਸ਼ੇਅਰ ਹੋ ਰਹੀ ਹੈ। ਉਨ੍ਹਾਂ ਨੇ ਇਸ ਤਸਵੀਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਇਸ ਫੋਟੋ ਨੂੰ ਸ਼ੇਅਰ ਕੀਤਾ ਹੈ ।
![Jass Bajwa and Rakesh Tikait](https://dailypost.in/wp-content/uploads/2021/02/image-of-jass-bajwa.jpg)
ਦੱਸ ਦਈਏ ਕਿਸਾਨਾਂ ਪਿਛਲੇ ਦੋ ਮਹੀਨਿਆਂ ਤੋਂ ਵੱਧਦਾ ਸਮਾਂ ਹੋ ਗਿਆ ਹੈ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ । ਸਰਕਾਰ ਇਨ੍ਹਾਂ ਕਿਸਾਨੀ ਬਿੱਲਾਂ ਨੂੰ ਵਾਪਿਸ ਨਹੀਂ ਲੈ ਰਹੀ, ਜਿਸ ਦੀ ਪੂਰੀ ਦੁਨੀਆ ‘ਚ ਨਿਖੇਧੀ ਹੋ ਰਹੀ ਹੈ । ਕਿਸਾਨਾਂ ਦੇ ਸਮਰਥਨ ‘ਚ ਹਾਲੀਵੁੱਡ ਗਾਇਕਾ ਰਿਹਾਨਾ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ ਪਰ ਦੂਜੇ ਪਾਸੇ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਕਿਸਾਨਾਂ ਦੇ ਇਸ ਧਰਨੇ ਪ੍ਰਦਰਸ਼ਨ ਦਾ ਵਿਰੋਧ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਇਹ ਭਾਰਤ ਦੇ ਖਿਲਾਫ ਏਜੰਡਾ ਚੁੱਕ ਰਹੇ ਹਨ। ਕਿਸਾਨਾਂ ਦੇ ਹੱਕਾਂ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਪੋਲੀਵੁਡ ਤੇ ਹਾਲੀਵੁਡ ਦੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਕਿਸਾਨਾਂ ਦੇ ਇਸ ਅੰਦੋਲਨ ਦਾ ਪੂਰਾ ਸਮਰਥਨ ਕਰ ਰਹੀਆਂ ਹਨ । ਜੱਸ ਬਾਜਵਾ ਸ਼ੁਰੂ ਤੋਂ ਹੀ ਕਿਸਾਨੀ ਧਰਨੇ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ।
ਦੇਖੋ ਵੀਡੀਓ : ਦੇਖੋ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਯੂਪੀ ਦੇ ਗੰਨਾਂ ਉਤਪਾਦਕ ਕਿਸਾਨ ਕਿਵ਼ੇਂ ਹੋ ਰਹੇ ਨੇ ਕਰਜ਼ਾਈ