jazzy b was honoured : ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਸਾਨ ਅੰਦੋਲਨ ਨੂੰ ਅੱਜ ਲੱਗਭਗ 10 ਮਹੀਨੇ ਅਤੇ 4 ਦਿਨ ਹੋ ਚੁੱਕੇ ਹਨ। ਪੰਜਾਬ ਵਿੱਚ ਤਕਰੀਬਨ ਸਭ ਨੇ ਚਾਹੇ ਗੱਲ ਕਰੀਏ ਆਮ ਲੋਕਾਂ ਦੀ ਤੇ ਚਾਹੇ ਖਾਸ ਲੋਕਾਂ ਦੀ ਹਰ ਇੱਕ ਬੰਦੇ ਨੇ ਇਸ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਹਰ ਕਿਸੇ ਨੇ ਅਪਣੇ-ਆਪਣੇ ਤਰੀਕੇ ਨਾਲ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਪੰਜਾਬੀ ਕਲਾਕਾਰਾਂ ਨੇ ਵੀ ਕੋਈ ਕਮੀ ਨਹੀਂ ਛੱਡੀ ਕਿਸੇ ਗੱਲ ‘ਚ।
ਵਿਦੇਸ਼ਾਂ ਵਿੱਚ ਬੈਠੇ ਕਲਾਕਾਰਾਂ ਨੇ ਵੀ ਉਥੋਂ ਪੁਰਜ਼ੋਰ ਸਰਕਾਰਾਂ ਦਾ ਵਿਰੋਧ ਕੀਤਾ ਹੈ। ਇੱਥੇ ਹੀ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਗਾਇਕ ਜੈਜ਼ੀ ਬੀ ਦੀ। ਜੋ ਸ਼ੁਰੂ ਤੋਂ ਹੀ ਇਸ ਅੰਦੋਲਨ ਦੇ ਸਮਰਥਨ ਵਿਚ ਹਨ। ਬੀਤੇ ਦਿਨ ਕਿਸਾਨਾਂ ਨਾਲ ਮੁੱਢ ਤੋਂ ਖੜ੍ਹੇ ਰਹਿਣ ਲਈ ਉਹਨਾਂ ਨੂੰ ਕਨੇਡਾ ਦੇ ਆਬੋਰਟਸਫ਼ੋਰ੍ਡ ਵਿੱਚ ਗੋਲ੍ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਜਾਣਕਾਰੀ ਉਹਨਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੇ ਦਿੱਤੀ ਹੈ। ਉਹ ਇਸ ਮੁੱਦੇ ਤੇ ਕਾਫੀ ਗੱਲਬਾਤ ਕਰਦੇ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਨਾਲ ਵੀ ਆਪਣੇ ਭਾਵ ਇਸ ਬਾਰੇ ਸਾਂਝੇ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਉਹਨਾਂ ਦਾ ਟਵਿੱਟਰ ਅਕਾਊਂਟ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਕਾਰਨ ਬੈਨ ਕਰ ਦਿੱਤਾ ਗਿਆ ਹੈ। ਉਹਨਾਂ ਦਾ ਅਕਾਊਂਟ ਇੰਡਿਅਨ ਗੌਰਮੈਂਟ ਦੀ ਰੇਕੁਐਸਟ ਤੇ ਬੈਨ ਕਰ ਦਿੱਤਾ ਗਿਆ ਹੈ। ਗੱਲ ਕਰੀਏ ਉਹਨਾਂ ਦੇ ਵਰਕ ਫ਼ਰੰਟ ਦੀ ਤਾ ਉਹ ਖੁਦ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਬਹੁਤ ਵੱਡੀ ਦੇਣ ਹਨ। ਕਿਸਾਨੀ ਉੱਤੇ ਵੀ ਉਹਨਾਂ ਨੇ ਆਪਣੇ ਬਹੁਤ ਸਾਰੇ ਗੀਤ ਰਿਲੀਜ਼ ਕੀਤੇ ਹਨ।