Kabhi Eid Kabhi Diwali: ਪੰਜਾਬੀ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਵੱਡੇ ਪਰਦੇ ‘ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ ਅਤੇ ਉਹ ਵੀ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ।
ਪ੍ਰਸ਼ੰਸਕ ਆਪਣੀ ਪਸੰਦੀਦਾ ਸ਼ਹਿਨਾਜ਼ ਨੂੰ ਬਾਲੀਵੁੱਡ ਫਿਲਮ ‘ਚ ਕੰਮ ਕਰਦੇ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ‘ਪੰਜਾਬ ਦੀ ਕੈਟਰੀਨਾ’ ਯਾਨੀ ਸ਼ਹਿਨਾਜ਼ ਦੀ ਤਸਵੀਰ ਸਾਹਮਣੇ ਆਈ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਸ਼ਹਿਨਾਜ਼ ਗਿੱਲ ਇਕ ਬੱਚੀ ਨਾਲ ਕੈਮਰੇ ਅੱਗੇ ਪੋਜ਼ ਦੇ ਰਹੀ ਹੈ। ਸ਼ਹਿਨਾਜ਼ ਦੀ ਇਹ ਤਸਵੀਰ ਸਲਮਾਨ ਖਾਨ ਦੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਦੇ ਸੈੱਟ ਦੀ ਹੈ। ਤਸਵੀਰ ਵਿੱਚ ਉਹ ਬਾਲ ਕਲਾਕਾਰ ਰਿਧੀ ਸ਼ਰਮਾ ਨਾਲ ਨਜ਼ਰ ਆ ਰਹੀ ਹੈ। ਫਿਲਮ ਦੀ ਟੀਮ ਬੈਕਗ੍ਰਾਊਂਡ ‘ਚ ਨਜ਼ਰ ਆ ਰਹੀ ਹੈ, ਜਿਨ੍ਹਾਂ ਨੇ ‘SKF’ (ਸਲਮਾਨ ਖਾਨ ਫਿਲਮਜ਼) ਨਾਂ ਵਾਲੀ ਟੀ-ਸ਼ਰਟ ਪਾਈ ਹੋਈ ਹੈ। ਇਸ ਤਸਵੀਰ ਦੇ ਸਾਹਮਣੇ ਆਉਂਦੇ ਹੀ ਸ਼ਹਿਨਾਜ਼ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ।
Exclusive!.
— ZuriSidNaaz (@zurishreya) June 11, 2022
Star Shehnaaz Gill On The Set Of #KabhiEidKabhiDiwali ❤️🤩🔥
Piche dekho piche skf likha h yellow shirt me😍💖Finalllyyy 🎊😍😍🧿💃🏻💃🏻#ShehnaazGill 🙈❤️ pic.twitter.com/BlJMhpKxvD
ਸਲਮਾਨ ਖਾਨ ਦੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਕਾਫੀ ਸਮੇਂ ਤੋਂ ਚਰਚਾ ‘ਚ ਹੈ। ਇਸ ਫਿਲਮ ‘ਚ ਸਲਮਾਨ ਦੇ ਜੀਜਾ ਆਯੂਸ਼ ਸ਼ਰਮਾ ਵੀ ਮੁੱਖ ਭੂਮਿਕਾ ‘ਚ ਸਨ। ਹਾਲਾਂਕਿ ਖਬਰਾਂ ਹਨ ਕਿ ਆਯੁਸ਼ ਨੇ ਫਿਲਮ ਛੱਡ ਦਿੱਤੀ ਹੈ। ਇਸ ਦੇ ਨਾਲ ਹੀ ਜੇਕਰ ਫਿਲਮ ‘ਚ ਸ਼ਹਿਨਾਜ਼ ਗਿੱਲ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਰਿਪੋਰਟਸ ਮੁਤਾਬਕ ਉਹ ਪੰਜਾਬੀ ਅਦਾਕਾਰ ਜੱਸੀ ਗਿੱਲ ਦੇ ਨਾਲ ਨਜ਼ਰ ਆਵੇਗੀ। ਇੰਨਾ ਹੀ ਨਹੀਂ ਖਬਰਾਂ ਇਹ ਵੀ ਹਨ ਕਿ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਵੀ ਫਿਲਮ ‘ਚ ਐਂਟਰੀ ਕਰਨ ਜਾ ਰਹੀ ਹੈ। ਅਜਿਹੇ ‘ਚ ਦੋ ਸੁੰਦਰ ਅਦਾਕਾਰਾ ਪਹਿਲੀ ਵਾਰ ਵੱਡੇ ਪਰਦੇ ‘ਤੇ ਦਸਤਕ ਦੇਣ ਲਈ ਤਿਆਰ ਹਨ।