Kamal Hassan’s car attacked : ਤਾਮਿਲਨਾਡੂ ਦੇ ਵਿੱਚ ਵਿਧਾਨ ਸਭਾ ਦੀਆ ਚੋਣਾਂ ਹੋਣ ਜਾ ਰਹੀਆਂ ਹਨ। ਪਰ ਇਸ ਦੌਰਾਨ ਕਾਂਚੀਪੁਰ ‘ਚ ਇੱਕ ਵਿਅਕਤੀ ਨੇ ਫਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਸਨ ਦੀ ਕਾਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਟੱਕਰ ਮਾਰਨ ਵਾਲਾ ਵਿਅਕਤੀ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ। ਇਸ ਨੂੰ ਪਾਰਟੀ ਵਰਕਰਾਂ ਵੱਲੋਂ ਕੀਤਾ ਗਿਆ ਹਮਲਾ ਕਰਾਰ ਦਿੱਤਾ ਗਿਆ ਹੈ। ਮੱਕਲ ਨਿਧਿ ਮਾਇਮ ਐਮ.ਐਨ.ਐਮ ਨੇ ਦਾਅਵਾ ਕੀਤਾ ਹੈ ਕਿ ਕਾਂਚੀਪੁਰ ਵਿੱਚ ਇੱਕ ਵਿਅਕਤੀ ਨੇ ਤਾਮਿਲ ਸਿਨੇਮਾ ਦੇ ਸੁਪਰਸਟਾਰ ਕਮਲ ਹਸਨ ਦੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਆਦਮੀ ਸ਼ਰਾਬੀ ਸੀ ਤੇ ਫਿਲਮ ਅਦਾਕਾਰ ਨੂੰ ਨੇੜੇ ਤੋਂ ਦੇਖਣਾ ਚਾਉਂਦਾ ਸੀ।
இன அழிப்புக்கு நீதி கிடைக்கக் கோரி லண்டனில் ஈழத்துச் சகோதரி அம்பிகை செல்வகுமார் பிப்ரவரி 27 முதல் உண்ணாநிலைப் போராட்டம் நிகழ்த்திக்கொண்டிருக்கிறார்.நீதிக்காகப் போராடும் பெண்மணியின் குரலுக்கு பிரிட்டன் செவிமடுக்க வேண்டும்.சகோதரியின் போராட்டம் வெல்ல தமிழர்கள் தோள் கொடுக்க வேண்டும்.
— Kamal Haasan (@ikamalhaasan) March 14, 2021
ਇਸ ਲਈ ਉਸ ਨੇ ਕਾਰ ਦੀ ਖਿੜਕੀ ਤੇ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਕਮਲ ਹਸਨ ਨੂੰ ਕੋਈ ਵੀ ਸੱਟ ਨਹੀਂ ਲੱਗੀ ਪਰ ਵਰਕਰਾਂ ਨੇ ਦਾਅਵਾ ਕੀਤਾ ਹੈ ਕਿ ਕਾਰ ਦੀ ਵਿੰਡ ਸਕ੍ਰੀਨ ਨੂੰ ਨੁਕਸਾਨ ਪਹੁੰਚਿਆ ਹੈ। ਘਟਨਾ ਤੋਂ ਬਾਅਦ ਮੌਕੇ ਤਰੇ ਹਫੜਾ ਦਫੜੀ ਮੈਚ ਗਈ ਸੀ। ਜਿਸ ਤੋਂ ਬਾਅਦ ਓਥੇ ਬਹੁਤ ਹੰਗਾਮਾ ਹੋਇਆ ਤੇ ਓਥੇ ਮੌਜੂਦ ਪ੍ਰਸ਼ੰਸਕਾਂ ਨੇ ਹਮਲਾਵਰ ਨਾਲ ਕੁੱਟ ਮਾਰ ਕੀਤੀ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮੁਲਾਜਿਮ ਨੂੰ ਗਿਰਫ਼ਤਾਰ ਕਰ ਲਿਆ ਤੇ ਇਲਾਜ ਲਈ ਹਸਪਤਾਲ ਵੀ ਪਹੁੰਚਾਇਆ। ਇਹ ਮੰਨਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਕਮਲ ਹਸਨ ਨੂੰ ਨੇੜੇ ਤੋਂ ਵੇਖਣਾ ਚਾਉਂਦਾ ਸੀ।