Kangana Ranaut about Rihanna : ਅਮਰੀਕਾ ਦੀ ਮਸ਼ਹੂਰ ਸਿੰਗਰ ਰਿਹਾਨਾ ਵੱਲੋਂ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਨਾਲ ਸੋਸ਼ਲ ਮੀਡੀਆ ਉੱਤੇ ਤਰਥਲੀ ਮਚ ਗਈ ਹੈ। ਰਿਹਾਨਾ ਦੇ ਸਮਰਥਨ ਦੇ ਬਆਦ ਕੌਮਾਂਤਰੀ ਹਸਤੀਆਂ ਦਾ ਕਿਸਾਨ ਅੰਦੋਲਨ ਦੇ ਹੱਕ ਵਿੱ ਚ ਟਵੀਟ ਕਰਨ ਦੀ ਝੜੀ ਲੱਗ ਗਈ ਹੈ। ਜਿੱਥੇ ਇੱਕ ਪਾਸੇ ਰਿਹਾਨਾ ਦੀ ਪ੍ਰਸ਼ੰਸਾ ਵਿੱਚ ਪੰਜਾਬੀ ਗਾਇਕ ਨੇ ਉਸ ਲਈ ਗੀਤ ਤੱਕ ਸਮਰਮਿਤ ਕਰ ਦਿੱਤਾ ਉੱਥੇ ਹੀ ਦੂਜੇ ਪਾਸੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਰਿਹਾਨਾ ਨੂੰ ਮੂਰਖ ਤੱਕ ਕਹਿ ਦਿੱਤਾ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੇਵੇਗੀ ਕਿ ਰਿਹਾਨਾ ਸਿਰਫ ਆਪਣੀ ਗਾਇਕੀ ਕਾਰਨ ਹੀ ਨਹੀਂ ਬਲਕਿ ਆਪਣੇ ਮਨੁੱਖਤਾਵਾਦੀ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਜਦੋਂ ਕੋਰੋਨਾ ਕਾਲ ਵਿੱਚ ਲੋਕਾਂ ਦੀ ਮਦਦ ਲਈ ਸਰਕਾਰ ਵੀ ਪਿੱਛੇ ਹਟ ਰਹੀ ਸੀ ਤਾਂ ਉਸ ਵੱਲੋਂ ਲੋੜਵੰਦਾਂ ਦੀ ਮਦਦ ਕਰਨ ਪੂਰੀ ਦੁਨੀਆ ਵਿੱਚ ਪ੍ਰਸ਼ੰਸਾ ਖੱਟੀ ਸੀ।
ਸਾਲ 2012 ਵਿਚ, ਅਮਰੀਕੀ ਪੌਪ ਗਾਇਕਾ ਰਿਹਾਨਾ ਨੇ ਕਲੈਰਾ ਲਿਓਨਲ ਫਾਉਂਡੇਸ਼ਨ ਦੀ ਸਥਾਪਨਾ ਕੀਤੀ। ਇਹ ਸੰਗਠਨ ਵਿਸ਼ਵ ਭਰ ਵਿਚ ਸਿੱਖਿਆ ਅਤੇ ਹੋਰ ਕਾਰਜਾਂ ਲਈ ਕੰਮ ਕਰ ਰਿਹਾ ਹੈ। ਮਾਰਚ 2020 ਵਿਚ, ਰਿਹਾਨਾ ਦੇ ਸੰਗਠਨ ਨੇ ਕੋਵਿਡ -19 ਨਾਲ ਨਜਿੱਠਣ ਲਈ 5 ਮਿਲੀਅਨ ਡਾਲਰ (ਲਗਭਗ 36 ਕਰੋੜ ਰੁਪਏ) ਦਾਨ ਕੀਤੇ। ਸਿਰਫ ਇਹ ਹੀ ਨਹੀਂ, ਅਪ੍ਰੈਲ 2020 ਵਿਚ, ਲਾਸ ਏਂਜਲਸ ਵਿਚ ਕੋਵਿਡ -19 ਦੇ ਘਰ ਠਹਿਰਣ ਦਾ ਆਦੇਸ਼ ਦੌਰਾਨ ਅਮਰੀਕੀ ਪੌਪ ਗਾਇਕਾ ਰਿਹਾਨਾ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨਾਲ ਘਰੇਲੂ ਹਿੰਸਾ ਦੇ ਪੀੜਤਾਂ ਦੀ ਸਹਾਇਤਾ ਲਈ ਹੱਥ ਮਿਲਾਇਆ, ਦੋਵਾਂ ਨੇ 42 ਲੱਖ ਡਾਲਰ ਦਾਨ ਕੀਤੇ. ਜਿਸ ਵਿਚ ਰਿਹਾਨਾ ਨੇ 21 ਲੱਖ ਡਾਲਰ (ਲਗਭਗ 15 ਕਰੋੜ ਰੁਪਏ) ਦਾਨ ਕੀਤੇ।
ਇੰਨਾ ਹੀ ਨਹੀਂ, ਰਿਹਾਨਾ ਨੇ ਮਾਰਚ 2020 ਵਿਚ ਹੀ ਕੋਰੋਨਾ ਰਾਹਤ ਲਈ ਇੱਕ ਲੱਖ ਡਾਲਰ (ਤਕਰੀਬਨ ਸੱਤ ਕਰੋੜ ਰੁਪਏ) ਦਾਨ ਕੀਤਾ ਸੀ। ਇਸ ਤਰ੍ਹਾਂ, ਇਕ ਆਲੀਸ਼ਾਨ ਜ਼ਿੰਦਗੀ ਦੇ ਬਾਵਜੂਦ ਉਹ ਲੋਕਾਂ ਦੀ ਮਦਦ ਕਰਨ ਵਿਚ ਵਿਸ਼ਵਾਸ਼ ਰੱਖਦੀ ਹੈ। ਰਿਹਾਨਾ ਦਾ ਜਨਮ 20 ਫਰਵਰੀ 1988 ਨੂੰ ਸੇਂਟ ਮਿਸ਼ੇਲ, ਬਾਰਬਾਡੋਸ ਵਿੱਚ ਹੋਇਆ ਸੀ। ਉਸਦਾ ਅਸਲ ਨਾਮ ਰੌਬਿਨ ਰਿਹਾਨਾ ਫੈਂਟੀ ਹੈ। ਰਿਹਾਨਾ ਅਮਰੀਕੀ ਰਿਕਾਰਡ ਨਿਰਮਾਤਾ ਈਵਾਨ ਰੋਗਨ ਦੀ ਖੋਜ ਹੈ, ਜਿਸਨੇ ਉਸਨੂੰ ਡੈਮੋ ਟੇਪਾਂ ਨੂੰ ਰਿਕਾਰਡ ਕਰਨ ਲਈ ਅਮਰੀਕਾ ਬੁਲਾਇਆ। ਰਿਹਾਨਾ ਨੈੱਟ ਵਰਥ ਲਗਭਗ 60 ਕਰੋੜ ਅਮਰੀਕੀ ਡਾਲਰ ਜਾਂ ਲਗਭਗ 44 ਅਰਬ ਰੁਪਏ ਹੈ।