Kanwar Grewal and Himmat Sandhu’s these songs are banned : ਪਿੱਛਲੇ ਕਾਫੀ ਸਮੇ ਤੋਂ ਕੇਂਦਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਅੰਦੋਲਨ ਨੂੰ ਆਮ ਲੋਕਾਂ ਦੇ ਨਾਲ-ਨਾਲ ਬਹੁਤ ਸਾਰੇ ਵਰਗਾ ਦਾ ਸਮਰਥਨ ਮਿਲ ਰਿਹਾ ਹੈ। ਜਿਸ ਦੇ ਵਿੱਚ ਸਭ ਤੋਂ ਜਿਆਦਾ ਪੰਜਾਬੀ ਇੰਡਸਟਰੀ ਦੇ ਕਲਾਕਾਰ ਤੇ ਅਦਾਕਾਰ ਸਮਰਥਨ ਕਰ ਰਹੇ ਹਨ । ਜਿਸ ਕਰਕੇ ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਵੱਲੋ ਕਿਸਾਨਾਂ ਦੇ ਸਮਰਥਨ ਦੇ ਵਿੱਚ ਗੀਤ ਗਾਏ ਗਏ ਸਨ । ਜਿਹਨਾਂ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਜਿਆਦਾ ਪਸੰਦ ਕੀਤਾ ਗਿਆ ਸੀ।
ਦਿੱਲੀ ਧਰਨੇ ਤੇ ਜਾਂਦੀਆਂ ਗੱਡੀਆਂ ਦੇ ਵਿੱਚ ਟਰਾਲੀਆਂ ਦੇ ਵਿੱਚ ਇਹੀ ਗੀਤ ਵੱਜਦੇ ਹੋਏ ਸੁਣਦੇ ਸਨ । ਅੱਜ ਪੰਜਾਬੀ ਗਾਇਕ ਹਿੰਮਤ ਸੰਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਦੱਸਿਆ ਕਿ ਉਹਨਾਂ ਦਾ ਗੀਤ ‘ ਅਸੀਂ ਵੱਡਾਗੇ ‘ ਤੇ ‘ ਖਾੜਕੂ ‘ ਗੀਤ youtube ਵਲੋਂ ਬੈਨ ਕਰ ਦਿੱਤੇ ਗਏ ਹਨ । ਕਿਉਂਕਿ ਸਰਕਾਰ ਨੇ legal ਸ਼ਿਕਾਇਤ ਕੀਤੀ ਹੈ । ਸਰਕਾਰ ਕਹਿੰਦੀ ਹੈ ਕਿ ਇਹੋ ਜਹੇ ਗੀਤ ਲੋਕਾਂ ਨੂੰ ਭੜਕਉਂਦੇ ਹਨ। ਜਦਕਿ ਬਹੁਤ ਸਾਰੇ ਪ੍ਰਸ਼ੰਸਕ ਇਸ ਨੂੰ ਤਾ ਪਸੰਦ ਕਰਦੇ ਸਨ ਕਿਉਕਿ ਇਹਨਾਂ ਵਿਚਲੀਆਂ ਗੱਲਾਂ ਸੱਚ ਸਨ ਤੇ ਇਹ ਕਿਸਾਨਾਂ ਦਾ ਸਮਰਥਨ ਕਰ ਰਹੇ ਸਨ। ਨੋਜੁਆਨਾ ਵਿੱਚ ਇਹੋ ਜਹੇ ਗੀਤ ਜ਼ੋਸ਼ ਭਰਦੇ ਸਨ ਕਿ ਅਸੀਂ ਆਪਣੇ ਬਜ਼ੁਰਗ ਨਾਲ ਖੜੇ ਹੋਈਏ ਤੇ ਆਪਣੇ ਹੱਕ ਲਈਏ।
ਹਿੰਮਤ ਸੰਧੂ ਦੇ ਗੀਤਾਂ ਦੇ ਨਾਲ – ਨਾਲ ਗਾਇਕ ਕੰਵਰ ਗਰੇਵਾਲ ਦਾ ਗੀਤ ‘ ਐਲਾਨ ‘ ਵੀ ਬੈਨ ਕਰ ਦਿੱਤਾ ਗਿਆ ਹੈ । ਦੱਸ ਦੇਈਏ ਕਿ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਿੰਮਤ ਸੰਧੂ ਪਹਿਲੇ ਦਿਨ ਤੋਂ ਹੀ ਕਿਸਾਨੀ ਧਰਨੇ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ। ਕੰਵਰ ਗਰੇਵਾਲ ਉਸ ਦਿਨ ਤੋਂ ਦਿੱਲੀ ਪੁੱਜੇ ਹੋਏ ਹਨ ਜਦੋ ਤੋਂ ਕਿਸਾਨਾਂ ਦਾ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਹੈ । ਉਹ ਓਥੇ ਲਗਾਤਾਰ ਸੇਵਾ ਕਰ ਰਹੇ ਹਨ ਤੇ ਕਿਸਾਨਾਂ ਨੂੰ ਲਗਾਤਰ ਸੁਪੋਰਟ ਕਰ ਰਹੇ ਹਨ । ਹੁਣ ਗੱਲ ਇਹ ਹੈ ਕਿ ਸਰਕਾਰ ਨੇ ਗੀਤ ਅਖੀਰ ਕਿਉਂ ਬੈਨ ਕੀਤੇ ਕਿਉਂਕਿ ਜੇਕਰ ਦੇਖੀਏ ਤਾ ਉੰਝ ਸੋਸ਼ਲ ਮੀਡਿਆ ਤੇ youtube ਤੇ ਅਜਿਹਾ ਬਹੁਤ ਕੁੱਝ ਹੈ ਜੋ ਆਮ ਲੋਕਾਂ ਦੇ ਦੇਖਣ ਯੋਗ ਨਹੀਂ ਜਾ ਨੌਜੁਆਨਾਂ ਤੇ ਬੱਚਿਆਂ ਨੂੰ ਕੁਰਾਹੇ ਪਾ ਸਕਦਾ ਹੈ ਉਹਨਾਂ ਚੀਜ਼ਾਂ ਨੂੰ ਨਾ ਬੈਨ ਕਰਦੇ ਹੋਏ ਕਿਸਾਨਾਂ ਨੂੰ ਸੁਪੋਰਟ ਕਰਦੇ ਹੋਏ ਇਹਨਾਂ ਗੀਤਾਂ ਨੂੰ ਸਰਕਾਰ ਵੱਲੋਂ ਬੈਨ ਕਰ ਦਿੱਤਾ ਗਿਆ ਹੈ।
ਦੇਖੋ ਵੀਡੀਓ : ਟਿਕਰੀ ਬਾਰਡਰ ਦੀਆਂ ਇਹ ਤਸਵੀਰਾਂ ਤੁਹਾਨੂੰ ਹੈਰਾਨ ਕਰ ਦੇਣਗੀਆਂ, ਦੇਖੋ ਪੁਲਿਸ ਨੇ ਕਿਵੇਂ ਖਿੱਚੀ ਤਿਆਰੀ