Kanwar Grewal linked children : ਕਿਸਾਨੀ ਸੰਘਰਸ਼ ਜੋ ਕਿ 74ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨ ਦਿੱਲੀ ਦੀਆਂ ਬਰੂਰਾਂ ਉੱਤੇ ਸ਼ਾਂਤਮਈ ਰੂਪ ‘ਚ ਪ੍ਰਦਰਸ਼ਨ ਕਰ ਰਹੇ ਨੇ । ਪੰਜਾਬੀ ਕਲਾਕਾਰ ਵੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ। ਪੰਜਾਬੀ ਗਾਇਕ ਕੰਵਰ ਗਰੇਵਾਲ ਜੋ ਕਿ ਕਿਸਾਨੀ ਅੰਦੋਲਨ ‘ਚ ਕਾਫੀ ਸਰਗਰਮ ਨੇ । ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਲੋਕਾਂ ਨੂੰ ਇਸ ਅੰਦੋਲਨ ਦੇ ਨਾਲ ਜੋੜਦੇ ਹੋਏ ਦਿਖਾਈ ਦਿੱਤੇ ।
ਉਹ ਇੱਕ ਸਕੂਲ ਦੇ ਅੱਗੇ ਲੰਘੇ ਤੇ ਬੱਚਿਆਂ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜਦੇ ਹੋਏ ਨਜ਼ਰ ਆਏ । ਉਹ ਬੱਚਿਆਂ ਨਾਲ ਕਿਸਾਨ ਮਜ਼ਦੂਰ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਨਜ਼ਰ ਆ ਆਏ । ਵੀਡੀਓ ‘ਚ ਬੱਚੇ ਵੀ ਉੱਚੀ-ਉੱਚੀ ਆਵਾਜ਼ ‘ਚ ਨਾਅਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਉਨ੍ਹਾਂ ਦੇ ਨਾਲ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਵੀ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ।
ਕਿਸਾਨੀ ਅੰਦੋਲਨ ਜਿਸ ਦੀ ਗੂੰਜ ਹੁਣ ਵਿਦੇਸ਼ਾਂ ਚ ਵੀ ਸੁਣਨ ਨੂੰ ਮਿਲ ਰਹੀ ਹੈ। ਵਿਦੇਸ਼ ਦੀਆਂ ਨਾਮੀ ਹਸਤੀਆਂ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ। ਕਿਸਾਨੀ ਅੰਦੋਲਨ ਨੂੰ ਆਮ ਲੋਕਾਂ ਦੇ ਨਾਲ – ਨਾਲ ਹੋਰ ਵੀ ਬਹੁਤ ਸਾਰੇ ਵਰਗਾਂ ਦਾ ਸਾਥ ਮਿਲ ਰਿਹਾ ਹੈ। ਕਿਸਾਨ ਲਗਾਤਾਰ ਧਰਨਾ ਪ੍ਰਦਾਰਸ਼ੰਕਰ ਰਹੇ ਹਨ ਤਾ ਕਿ ਖੇਤੀ ਵਿਰੁੱਧ ਇਹ ਕਾਨੂੰਨ ਰੱਧ ਕੀਤੇ ਜਾਂ ਪਰ ਦੂਜ਼ੇ ਪਾਸੇ ਸਰਕਾਰ ਵੀ ਅੜੀ ਹੋਈ ਹੈ ਕਿ ਅਸੀਂ ਇਹ ਬਿੱਲ ਰੱਧ ਨਹੀਂ ਕਰਾਂਗੇ। ਸੋਸ਼ਲ ਮੀਡਿਆ ਤੇ ਵੀ ਹਰ ਪਾਸੇ ਕਿਸਾਨੀ ਅੰਦੋਲਨ ਦੀਆ ਹੀ ਖ਼ਬਰ ਛਾਈਆਂ ਹੋਈਆਂ ਹਨ ਪਰ ਦੂਜੇ ਪਾਸੇ ਕਈ ਵਰਗ ਇਸ ਚੀਜ਼ ਦਾ ਵਿਰੋਧ ਵੀ ਕਰ ਰਹੇ ਹਨ।