kapil Sharma’s Daughters Pics : ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਬੇਟੀ ਅਨਾਯਰਾ ਸ਼ਰਮਾ ਵੀਰਵਾਰ ਨੂੰ ਇਕ ਸਾਲ ਦੀ ਹੋ ਗਈ ਹੈ। ਕਪਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਨਾਯਰਾ ਦੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਅਨਾਯਰਾ ਕਪਿਲ ਦੀ ਮਾਂ ਨਾਲ ਖੇਡ ਰਹੀ, ਕੇਕ ਖਾ ਰਹੀ ਹੈ ਅਤੇ ਆਪਣੀ ਮਾਂ ਨਾਲ ਫੋਟੋ ਖਿਚ ਰਹੀ ਦਿਖ ਰਹੀ ਹੈ । ਫੋਟੋਆਂ ਦੇ ਕੈਪਸ਼ਨ ਵਿੱਚ ਕਪਿਲ ਨੇ ਲਿਖਿਆ, “ਸਾਡੇ ਲਾਡੋ ਦੇ ਪਹਿਲੇ ਜਨਮਦਿਨ ਤੇ ਮੈਨੂੰ ਤੁਹਾਡਾ ਪਿਆਰ ਅਤੇ ਆਸ਼ੀਰਵਾਦ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ”।
ਕੁਝ ਮਿੰਟਾਂ ਵਿੱਚ 4 ਲੱਖ ਤੋਂ ਵੱਧ ਲੋਕਾਂ ਨੇ ਤਸਵੀਰ ਨੂੰ ਪਸੰਦ ਅਤੇ ਸਾਂਝਾ ਕੀਤਾ ਹੈ ।ਟਿੱਪਣੀ ਬਾਕਸ ਵਿੱਚ, ਬਹੁਤ ਸਾਰੇ ਪ੍ਰਸ਼ੰਸਕਾਂ ਨੇ ਤਸਵੀਰਾਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਅਨਾਯਰਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ । ਖ਼ਬਰ ਹੈ ਕਿ ਉਹਨਾਂ ਦੀ ਪਤਨੀ ਹੁਣ ਵੀ ਮਾਂ ਬਣਨ ਵਾਲੀ ਹੈ ।
ਕਾਮੇਡੀਅਨ ਕਪਿਲ ਸ਼ਰਮਾ ਨੇ ਪਿਛਲੇ ਦਿਨੀਂ ਇੱਕ ਕਿੱਸੇ ਵਿੱਚ ਖੁਲਾਸਾ ਕੀਤਾ ਸੀ ਕਿ ਕਿਵੇਂ ਉਨ੍ਹਾਂ ਦੀ ਪਤਨੀ ਗਿੰਨੀ ਨੇ ਉਨ੍ਹਾਂ ਨੂੰ ਰੋਂਦੇ ਬੱਚਿਆਂ ਨੂੰ ਚੁੱਪ ਕਰਾਉਣਾ ਸਿਖਾਇਆ ਸੀ।ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਐਪੀਸੋਡਾਂ ਵਿਚ ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਮਾਂ-ਪਿਓ ਬਣਨ ਤੋਂ ਬਾਅਦ ਆਪਣੇ ਬੱਚਿਆਂ ਨੂੰ ਕਿਵੇਂ ਹਸਾ ਸਕਦੇ ਹਨ । ਕਪਿਲ ਸ਼ਰਮਾ ਨੇ ਨੇਹਾ ਕੱਕੜ ਨੂੰ ਕਿਹਾ ਕਿ ਬੱਚੇ ਤੁਹਾਡੀਆਂ ਗੱਲਾਂ ਨੂੰ ਨਹੀਂ ਸਮਝਦੇ। ਉਹ ਬਸ ਤੁਹਾਡੇ ਮਜ਼ਾਕੀਆ ਵਿਚਾਰਾਂ ਦਾ ਜਵਾਬ ਦਿੰਦੇ ਹਨ ।
ਦੱਸ ਦੇਈਏ ਕਿ ਕਪਿਲ ਅਤੇ ਗਿੰਨੀ ਚਤਰਥ ਦਾ ਵਿਆਹ 12 ਦਸੰਬਰ 2018 ਨੂੰ ਹੋਇਆ ਸੀ ਅਤੇ 10 ਦਸੰਬਰ 2019 ਨੂੰ ਉਨ੍ਹਾਂ ਨੇ ਇੱਕ ਪਿਆਰੀ ਧੀ ਅਨੀਰਾ ਨੂੰ ਜਨਮ ਦਿੱਤਾ। ਅਨਾਯਰਾ ਦੇਖਣ ਵਿਚ ਬਹੁਤ ਹੀ ਜਿਆਦਾ ਕਿਊਟ ਹੈ ।
ਅਨਾਯਰਾ ਦੀ ਆਪਣੀ ਦਾਦੀ ਨਾਲ ਵੀ ਬਹੁਤ ਹੀ ਸੋਹਣੀਆਂ ਫੋਟੋਆਂ ਹਨ । ਅਨਾਯਰਾ ਦਾ ਪਹਿਲਾ ਜਨਮਦਿਨ ਉਸਦੇ ਲਈ ਬਹੁਤ ਹੀ ਖ਼ਾਸ ਰਿਹਾ । ਉਸ ਦੇ ਮਾਤਾ ਪਿਤਾ ਨੇ ਸੋਸ਼ਲ ਮੀਡਿਆ ਤੇ ਉਸਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।