Katrina Vicky Wedding update: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ, ਜੋ ਕਿ ਇਸ ਸਮੇਂ ਬੀ-ਟਾਊਨ ਦੇ ਸਭ ਤੋਂ ਚਰਚਿਤ ਜੋੜਿਆਂ ਵਿੱਚੋਂ ਇੱਕ ਹਨ, ਉਹ ਆਪਣੇ ਵਿਆਹ ਨੂੰ ਲੈ ਕੇ ਰੁੱਝੇ ਹੋਏ ਹਨ। ਖਬਰਾਂ ਮੁਤਾਬਕ ਦੋਵੇਂ 9 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ।
ਹਾਲਾਂਕਿ ਲਵ ਬਰਡਸ ਨੇ ਅਜੇ ਤੱਕ ਇਸ ਵਿਆਹ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ ਪਰ ਪਿਛਲੇ 1 ਮਹੀਨੇ ਤੋਂ ਪ੍ਰਸ਼ੰਸਕ ਅਤੇ ਮੀਡੀਆ ਰਿਪੋਰਟਸ ਇਸ ਜੋੜੇ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖ ਰਹੇ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਕੈਟ-ਵਿੱਕੀ ਦਾ ਵਿਆਹ ਕਾਫੀ ਨਿੱਜੀ ਹੋਣ ਜਾ ਰਿਹਾ ਹੈ। ਖਬਰਾਂ ਮੁਤਾਬਕ ਇਸ ਖਾਸ ਮੌਕੇ ‘ਤੇ ਜੋੜੇ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਮੌਜੂਦ ਹੋਣਗੇ, ਇਸ ਲਈ ਜਦੋਂ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੂੰ ਜੋਧਪੁਰ ਪਹੁੰਚਦੇ ਹੋਏ ਦੇਖਿਆ ਗਿਆ ਤਾਂ ਪ੍ਰਸ਼ੰਸਕਾਂ ਅਤੇ ਮੀਡੀਆ ਨੇ ਇਸ ਨੂੰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਨਾਲ ਜੋੜਿਆ। ਜਾਣਕਾਰੀ ਮੁਤਾਬਕ ਨੇਹਾ ਅਤੇ ਰੋਹਨਪ੍ਰੀਤ ਜੋਧਪੁਰ ‘ਚ ਇਕ ਵੱਡੇ ਵਿਆਹ ‘ਚ ਪਰਫਾਰਮ ਕਰਨ ਜਾ ਰਹੇ ਹਨ। ਤਾਂ ਕੀ ਕੈਟਰੀਨਾ ਤੇ ਵਿੱਕੀ ਕੌਸ਼ਲ ਦਾ ਇਹ ਵੱਡਾ ਵਿਆਹ?
ਰਿਪੋਰਟਾਂ ਮੁਤਾਬਕ ਦੋਵਾਂ ਦਾ ਵਿਆਹ ਰਾਜਸਥਾਨ ‘ਚ ਧੂਮ-ਧਾਮ ਨਾਲ ਹੋਵੇਗਾ। ਇਸ ਸਬੰਧੀ ਪਹਿਲਾਂ ਤੋਂ ਹੀ ਵੱਖ-ਵੱਖ ਤਿਆਰੀਆਂ ਚੱਲ ਰਹੀਆਂ ਹਨ। ਦੋਵਾਂ ਲਵਬਰਡਜ਼ ਦਾ ਪਰਿਵਾਰ ਇਸ ਵਿਆਹ ਲਈ 6 ਦਸੰਬਰ ਨੂੰ ਜੋਧਪੁਰ ਲਈ ਰਵਾਨਾ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੋਵਿਡ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਜੋ ਇਸ ਜੋੜੀ ਦੀ ਮਹਿਮਾਨ ਸੂਚੀ ਵਿੱਚ ਹਨ, ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਰਾਜਸਥਾਨ ਨਹੀਂ ਆ ਸਕਣਗੇ। ਜਿਸ ਕਾਰਨ ਵਿੱਕੀ ਕੌਸ਼ਲ-ਕੈਟਰੀਨਾ ਕੈਫ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਮੁੰਬਈ ਵਿੱਚ ਕਰਨ ਦੀ ਯੋਜਨਾ ਬਣਾਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਸੂਤਰਾਂ ਦੀ ਮੰਨੀਏ ਤਾਂ ਜੋੜੇ ਦਾ ਵਿਆਹ ਪੰਜਾਬੀ ਅੰਦਾਜ਼ ‘ਚ ਹੋਵੇਗਾ। ਜਿਸ ਵਿੱਚ ਹਲਦੀ, ਮਹਿੰਦੀ ਲਗਾਉਣ ਦੀ ਰਸਮ ਪੂਰੀ ਕੀਤੀ ਜਾਵੇਗੀ। ਦੋਵਾਂ ਨੇ ਰਾਜਸਥਾਨ ਦੇ ਪਿੰਕ ਸਿਟੀ ਦੇ ਸਿਕਸ ਸੈਂਸ ਫੋਰਟ ਬਰਵਾੜਾ ‘ਚ ਸ਼ਾਹੀ ਵਿਆਹ ਕਰਨ ਦੀ ਯੋਜਨਾ ਬਣਾਈ ਹੈ।