Kaur-b recited sukhmani sahib : ਪੰਜਾਬ ਦੀ ਮਸ਼ਹੂਰ ਗਾਇਕਾ ਕੌਰ-ਬੀ ਆਪਣੀ ਸੁਰੀਲੀ ਆਵਾਜ਼ ਨਾਲ ਆਪਣੇ ਦਰਸ਼ਕਾਂ ਦਾ ਮਨ ਮੋਹ ਲੈਂਦੀ ਹੈ। ਸੋਸ਼ਲ ਮੀਡਿਆ ਤੇ ਉਹ ਅਕਸਰ ਸਰਗਰਮ ਰਹਿੰਦੀ ਹੈ। ਦਰਸ਼ਕਾਂ ਨਾਲ ਸਮੇਂ-ਸਮੇਂ ਤੇ ਆਪਣੀ ਜ਼ਿੰਦਗੀ ਨਾਲ ਜੁੜ੍ਹੇ ਕੁਝ ਖਾਸ ਪਲ਼ ਉਹ ਅਕਸਰ ਸਾਂਝੇ ਕਰਦੀ ਰਹਿੰਦੀ ਹੈ।
ਹਾਲ ਹੀ ਦੇ ਵਿਚ ਉਸਨੇ ਆਪਣਾ ਨਵਾਂ ਘਰ ਖਰੀਦਿਆ ਹੈ ਜੋ ਉਸਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਉਸਨੇ ਆਪਣੇ ਨਵੇਂ ਘਰ ਵਿਚ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਰਖਾਇਆ। ਉਸਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ -‘ਸ਼ੁਕਰ ਸਾਹਿਬਾ ‘,’ਇੰਨੇ ਜੋਗੇ ਨਹੀਂ ਸੀ ਜਿੰਨਾ ਕੁਝ ਦਿੱਤਾ ਮੇਰੇ ਸਾਹਿਬ ਨੇ’,ਮੇਹਰ ਕਰੀ ਮਾਲਕਾ’,ਬਲੈੱਸਡ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਉਣ ਤੋਂ ਪਹਿਲਾਂ ਉਹ ਕਰਤਾਰ ਚੀਮਾ, ਪੰਜਾਬੀ ਅਦਾਕਾਰਾ ਨੂੰ ਜਾਣਦੀ ਸੀ।
ਇਹ ਕਰਤਾਰ ਚੀਮਾ ਸੀ ਜਿਸ ਨੇ ਮਸ਼ਹੂਰ ਗੀਤਕਾਰ ਬੰਟੀ ਬੈਂਸ ਨਾਲ ਉਸਦੀ ਮੁਲਾਕਾਤ ਦਾ ਪ੍ਰਬੰਧ ਕੀਤਾ। ਉਸਦਾ ਪਹਿਲਾ ਗਾਣਾ ਫਿਲਮ ‘ਡੈਡੀ ਕੂਲ ਮੁੰਡੇ ਫੂਲ’ ਵਿਚ ‘ਕਲਾਸਮੇਟ’ ਸੀ। ਇਹ ਜੱਸੀ ਗਿੱਲ ਦੇ ਨਾਲ ਇਕ ਦੁਏਟ ਗਾਣਾ ਸੀ। ਕੌਰ ਬੀ ਦਾ ਦੂਜਾ ਗਾਣਾ ਪੀਜ਼ਾ ਹੱਟ ਸੀ। ਬੰਟੀ ਬੈਂਸ ਪੀਜ਼ਾ ਹੱਟ ਦੇ ਗਾਣੇ ਦੇ ਗੀਤਕਾਰ ਸਨ। ਕੌਰ ਬੀ ਦਾ ਅਸਲ ਨਾਮ ਬਲਜਿੰਦਰ ਕੌਰ ਹੈ। ਸੰਗੀਤ ਉਦਯੋਗ ਨੂੰ ਇੱਕ ਛੋਟਾ ਨਾਮ ਚਾਹੀਦਾ ਸੀ। ਬੰਟੀ ਬੈਂਸ ਨੇ ਬਲਜਿੰਦਰ ਕੌਰ ਤੋਂ ਕੌਰ ਬੀ ਨੂੰ ਨਵਾਂ ਨਾਮ ਸੁਝਾਅ ਦਿੱਤਾ। ਉਹ ਅੰਡਰਗ੍ਰੈਜੁਏਟ ਹੈ,ਕਿਉਂਕਿ ਉਸਨੇ ਗਾਇਕਾ ਦੇ ਤੌਰ ਤੇ ਆਪਣੇ ਕੈਰੀਅਰ ਦੀ ਚੋਣ ਕਰਨ ਲਈ ‘ਤੇ ਪੜ੍ਹਾਈ ਛੱਡ ਦਿੱਤੀ।