Khalsa Aid nominated for Nobel Peace Prize : ਖਾਲਸਾ ਏਡ ਨੂੰ ਉਸ ਦੀ ਇਨਸਾਨੀਅਤ ਦੀ ਕੀਤੀ ਜਾ ਰਹੀ ਸੇਵਾ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਨੌਮੀਨੇਟ ਕੀਤਾ ਗਿਆ ਹੈ ।ਕੈਨੇਡਾ ਦੇ ਸਾਂਸਦ ਟਿਮ ਉੱਪਲ, ਬ੍ਰੈਂਪਟਨ ਪੈਟ੍ਰਿਕ ਬਰਾਉਨ ਦੇ ਮੇਅਰ ਅਤੇ ਸਾਂਸਦ ਪ੍ਰਬੀਤ ਸਿੰਘ ਸਰਕਾਰੀਆਂ ਨੇ ਨੋਬਲ ਸ਼ਾਤੀ ਪੁਰਸਕਾਰ ਲਈ ਅਧਿਕਾਰਕ ਤੌਰ ‘ਤੇ ਖਾਲਸਾ ਏਡ ਨੂੰ ਨੌਮੀਨੇਟ ਕੀਤਾ ਹੈ ।
ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨੌਮੀਨੇਟ ਕੀਤੇ ਜਾਣ ‘ਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । ਖਾਲਸਾ ਏਡ ਨੇ ਹੁਣ ਤੱਕ ਮਨੁੱਖਤਾ ਦੇ ਭਲੇ ਲਈ ਬਹੁਤ ਸਾਰੇ ਕੰਮ ਕੀਤੇ ਹਨ ਗਰੀਬ ਦੀ ਬਹੁਤ ਹੀ ਜ਼ਿਆਦਾ ਮੱਦਦ ਕੀਤੀ ਹੈ। ਜਿਥੇ ਵੀ ਕਿਤੇ ਔਖਾ ਸਮਾਂ ਆਉਂਦਾ ਹੈ ਖ਼ਾਲਸਾ ਏਡ ਉਸ ਜਗਾਹ ਤੇ ਮੱਦਦ ਲਈ ਹਮੇਸ਼ਾਂ ਹਾਜਿਰ ਹੁੰਦੀ ਹੈ ਸਿਰਫ ਸਿੱਖਾਂ ਜਾ ਹਿੰਦੂਆਂ ਲਈ ਹੀ ਨਹੀਂ ਖਾਲਸਾ ਏਡ ਸਮੁੱਚੀ ਮਨੁੱਖਤਾ ਦੀ ਸੇਵਾ ਕਰਦੀ ਹੈ।
ਉੱਪਲ ਨੇ ਲਿਖਿਆ ਕਿ ਖਾਲਸਾ ਏਡ ਸਰਬਤ ਦਾ ਭਲਾ ਦੀ ਸਿੱਖ ਵਿਚਾਰਧਾਰਾ ਤੋਂ ਪ੍ਰੇਰਿਤ ਹੈ, ਜੋ ਬਿਨਾਂ ਕਿਸੇ ਜਾਤੀ, ਧਰਮ ਅਤੇ ਭੇਦਭਾਵ ਤੋਂ ਇਨਸਾਨੀਅਤ ਦੀ ਮਦਦ ਕਰਦੀ ਹੈ । ਰਵੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ‘ਅਸੀਂ ਇਸ ਨਾਮਾਂਕਣ ਨਾਲ ਬਹੁਤ ਪ੍ਰਭਾਵਿਤ ਹਾਂ, ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਦੁਨੀਆ ਭਰ ‘ਚ ਸਾਡੀਆਂ ਟੀਮਾਂ ਅਤੇ ਵਲੰਟੀਅਰਾਂ ਦੇ ਕਾਰਨ ਹੁੰਦਾ ਹੈ’। ਭਾਈ ਰਵੀ ਸਿੰਘ ਖਾਲਸਾ ਜੋ ਕਿ ਖ਼ਾਲਸਾ ਏਡ ਦੇ ਮੇਨ ਫਾਊਂਡਰ ਹਨ ਉਹਨਾਂ ਨੂੰ ਹੋਰ ਵੀ ਬਹੁਤ ਸਾਰੇ ਦੇਸ਼ਾ ਦੇ ਵਿੱਚ ਉਹਨਾਂ ਦੇ ਇਸ ਮਨੁੱਖਤਾ ਦੇ ਭਲੇ ਵਾਲੇ ਕੰਮਾਂ ਕਰਕੇ ਸਨਮਾਨਿਆ ਗਿਆ ਹੈ।