Khatija Debut Music Composer: ਮਿਊਜ਼ਿਕ ਕੰਪੋਜ਼ਰ ਅਤੇ ਗਾਇਕ ਏ ਆਰ ਰਹਿਮਾਨ ਦੀ ਬੇਟੀ ਖਤੀਜਾ ਰਹਿਮਾਨ, ਆਉਣ ਵਾਲੀ ਤਾਮਿਲ ਫਿਲਮ ਮਿਨਮਿਨੀ ਨਾਲ ਆਪਣੇ ਮਿਊਜ਼ਿਕ ਕੰਪੋਜ਼ਰ ਵਜੋਂ ਡੈਬਿਊ ਕਰਨ ਜਾ ਰਹੀ ਹੈ। ਹੁਣ ਤੱਕ ਉਸ ਨੇ ਗਾਇਕੀ ਰਾਹੀਂ ਹੀ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਸੀ ਅਤੇ ਹੁਣ ਉਹ ਆਪਣੇ ਕਰੀਅਰ ਨੂੰ ਨਵਾਂ ਮੋੜ ਦੇਣ ਜਾ ਰਹੀ ਹੈ। ਨਿਰਦੇਸ਼ਕ ਹਲੀਤਾ ਸ਼ਮੀਮ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
ਟਵਿੱਟਰ ‘ਤੇ ਖਤੀਜਾ ਦੀ ਫੋਟੋ ਸ਼ੇਅਰ ਕਰਦੇ ਹੋਏ, ਹਲੀਤਾ ਸ਼ਮੀਮ ਨੇ ਲਿਖਿਆ- ‘ਇਸ ਅਸਧਾਰਨ ਪ੍ਰਤਿਭਾ ਦੇ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ, ਮਿਨਮਿਨੀ ਲਈ ਖਤੀਜਾ ਰਹਿਮਾਨ, ਸੁਰੀਲੀ ਗਾਇਕਾ ਇਕ ਸ਼ਾਨਦਾਰ ਸੰਗੀਤਕਾਰ ਵੀ ਹੈ… ਕੁਝ ਵਧੀਆ ਸੰਗੀਤ ਚੱਲ ਰਿਹਾ ਹੈ।’ ਖਤੀਜਾ ਨੇ ਆਪਣੇ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਹ ਪਿਛਲੇ ਸਾਲ ਤੱਕ ਸੰਗੀਤਕਾਰ ਬਣਨ ਬਾਰੇ ਸਪੱਸ਼ਟ ਨਹੀਂ ਸੀ। ਉਸਨੇ ਕਿਹਾ, ‘ਪਿਛਲੇ ਸਾਲ, ਮੈਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਕੀ ਕਰਨਾ ਚਾਹੁੰਦੀ ਸੀ। ਮੈਂ ਉਸ ਸਮੇਂ ਗਾਉਣ ਦੇ ਨਾਲ-ਨਾਲ ਬਹੁਤ ਕੁਝ ਕਰ ਰਹੀ ਸੀ… ਮੈਨੂੰ ਮਹਿਸੂਸ ਹੋਇਆ ਕਿ ਮੈਂ ਅਜੇ ਵੀ ਬਹੁਤ ਕੁਝ ਕਰਨਾ ਹੈ। ਇਸ ਤੋਂ ਬਾਅਦ ਇੱਕ ਹੋਰ ਪ੍ਰੋਜੈਕਟ ਸੀ, ਉਹ ਵੀ ਇੱਕ ਮਹਿਲਾ ਨਿਰਦੇਸ਼ਕ ਦੇ ਨਾਲ… ਇਸ ਲਈ, ਮੈਂ ਹਲੀਤਾ ਮੈਡਮ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਚੀਜ਼ਾਂ ਬਦਲ ਗਈਆਂ ਹਨ ਅਤੇ ਪੁੱਛਿਆ ਕਿ ਕੀ ਉਹ ਅਜੇ ਵੀ ਮੈਨੂੰ ਚਾਹੁੰਦੀ ਹੈ।’
ਖਤੀਜਾ ਨੇ ਅੱਗੇ ਦੱਸਿਆ, ‘ਮੈਂ ਉਸ ਨੂੰ ਸੁਣਨ ਤੋਂ ਬਾਅਦ ਆਪਣਾ ਟ੍ਰੈਕ ਚਲਾਇਆ, ਜਿਸ ਨੂੰ ਸੁਣਨ ਤੋਂ ਬਾਅਦ ਉਸਨੇ ਕਿਹਾ,’ ਬਿਲਕੁਲ ਇਹੀ ਮੇਰਾ ਵਾਈਬ ਹੈ… ਮੈਨੂੰ ਤੁਹਾਡੀ ਆਵਾਜ਼ ਪਸੰਦ ਹੈ… ਮੈਨੂੰ ਤੁਹਾਡੀ ਸੋਚ ਪਸੰਦ ਹੈ’… ਸੋ , ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੀ ਹਾਂ… ਮੈਨੂੰ ਲੱਗਦਾ ਹੈ ਕਿ ਤੁਸੀਂ ਫਿਲਮ ‘ਚ ਵੈਲਿਊ ਵਧਾ ਸਕਦੇ ਹੋ… ਖਤੀਜਾ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਇਸ ਪ੍ਰੋਜੈਕਟ ‘ਤੇ ਹੋਰ ਕੰਮ ਕਰਨ ਦਾ ਫੈਸਲਾ ਕੀਤਾ।’ ਦੱਸ ਦੇਈਏ ਕਿ ਤਮਿਲ ਫਿਲਮ ਮਿਨਮਿਨੀ ਇਸ ਸਾਲ ਦੇ ਅੰਤ ਵਿੱਚ ਰਿਲੀਜ਼ ਹੋਵੇਗੀ। ਫਿਲਮ ਦੀ ਨਿਰਦੇਸ਼ਕ ਹਲੀਥਾ ਆਪਣੀ ਤਾਮਿਲ ਫਿਲਮ ਸਿਲੂ ਕਰੁਪੱਤੀ ਲਈ ਜਾਣੀ ਜਾਂਦੀ ਹੈ।