‘Kisaan Anthem 2’ has been released : ਜਿਵੇਂ ਕਿ ਅੱਜ ਅਸੀਂ ਸਭ ਜਾਣਦੇ ਹਾਂ ਕਿ ਪਿਛਲੇ ਕਾਫੀ ਸਮੇ ਤੋਂ ਕਿਸਾਨਾਂ ਦਾ ਅੰਦੋਲਨ ਦਿੱਲੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਨੂੰਨਾਂ ਦੇ ਖਿਲਾਫ ਜਾਰੀ ਹੈ। ਕਿਸਾਨਾਂ ਨੂੰ ਧਰਨੇ ਤੇ ਬੈਠਿਆ ਨੂੰ ਲਗਭਗ 3 ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਹਜੇ ਤੱਕ ਸਰਕਾਰ ਵਲੋਂ ਕੋਈ ਠੋਸ ਫੈਂਸਲਾ ਨਹੀਂ ਲਿਆ ਗਿਆ। ਇਸ ਦੇ ਚਲਦੇ ਪੰਜਾਬੀ ਇੰਡਸਟਰੀ ਦੇ ਸਾਰੇ ਮਸ਼ਹੂਰ ਅਦਾਕਾਰ ਤੇ ਕਲਾਕਾਰ ਲਗਾਤਾਰ ਕਿਸਾਨਾਂ ਦੀ ਸੁਪੋਰਟ ਦੇ ਵਿੱਚ ਡਟੇ ਹੋਏ ਹਨ। ਇਸ ਤੋਂ ਪਹਿਲਾ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵਲੋਂ ਕਈ ਗੀਤ ਪੇਸ਼ ਕੀਤੇ ਗਏ ਸਨ।
ਜੋ ਕਿ ਕਿਸਾਨਾਂ ਦੇ ਹੋਂਸਲੇ ਨੂੰ ਬਿਆਨ ਕਰ ਰਹੇ ਸਨ। ਹੁਣ ਪੰਜਾਬੀ ਕਲਾਕਾਰਾਂ ਦਾ ਇੱਕ ਹੋਰ ਨਵਾਂ ਗੀਤ ਆਇਆ ਹੈ ‘Kisaan Anthem 2’ ਜਿਸ ਵਿੱਚ ਬਹੁਤ ਸਾਰੇ ਪੰਜਾਬੀ ਗਾਇਕ ਸ਼ਾਮਿਲ ਹਨ। ਮਨਕਿਰਤ ਔਲਖ ,ਜੱਸ ਬਾਜਵਾ ,ਅਫਸਾਨਾ ਖਾਨ ,ਰੁਪਿੰਦਰ ਹਾਂਡਾ ,ਸ਼ਿਪਰਾ ਗੋਇਲ,ਕਰਜ ਰੰਧਾਵਾ,ਗੁਰਜੇਜ ,ਹੈਪੀ ਰਾਏਕੋਟੀ,ਨਿਸ਼ਾਨ ਭੁੱਲਰ,ਪਲਵਿੰਦਰ ਟੌਹੜਾ ਤੇ ਹੋਰ ਵੀ ਬਹੁਤ ਸਾਰੇ ਗਾਇਕ ਸ਼ਾਮਿਲ ਹਨ ਤੇ ਹਰਿਆਣਵੀ ਗਾਇਕ ਵੀ ਸ਼ਾਮਿਲ ਹੈ ।Music – Flamme ,Lyrics – Shree Brar , Rap Lyrics-Pardhaan ਇਹ ਗੀਤ ਕਿਸਾਨਾਂ ਦੇ ਮੌਜੂਦਾ ਹਲਾਤਾਂ ਨੂੰ ਬਿਆਨ ਕਰ ਰਿਹਾ ਹੈ। ਗੀਤ ਇਹ ਗਾਇਕ ਤੇ ਲੇਖਕ ਸ਼੍ਰੀ ਬਰਾੜ ਵਲੋਂ ਲਿਖਿਆ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾ ਵੀ ਸ਼੍ਰੀ ਬਰਾੜ ਨੂੰ ਪੁਲਿਸ ਵਲੋਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਇਸ ਤਰਾਂ ਦੇ ਗੀਤ ਲਿਖਣ ਕਾਰਨ ਗਿਰਫ਼ਤਾਰ ਕਰ ਲਿਆ ਗਿਆ ਸੀ। ਇਸ ਗੀਤ ਦੇ ਵਿੱਚ ਸ਼੍ਰੀ ਬਰਾੜ ਨੇ ਕੁੱਝ ਇਸ ਤਰਾਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਗਿਆ ਹੈ। ਜੋ ਕਿ ਅਜੋਕੇ ਸਮੇ ਦੇ ਵਿੱਚ ਕਿਸਾਨਾਂ ਜਾ ਨੌਜੁਆਨਾਂ ਦੀ ਗਿਰਫਤਾਰੀ ਹੋ ਰਹੀ ਹੈ। ਦੱਸ ਦੇਈਏ ਕਿ ਇਸ ਗੀਤ ਦੇ ਰਹੀ ਪੂਰੀ ਦੁਨੀਆਂ ਨੂੰ ਪੰਜਾਬੀ ਗਾਇਕ ਬਿਆਨ ਕਰਦੇ ਨਜਰ ਆ ਰਹੇ ਹਨ ਕਿ ਦੇਖੋ ਅੱਜ ਦੇ ਮੌਜੂਦਾ ਹਲਾਤਾਂ ਨੂੰ ਤੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਹੱਕ ਦੇ ਵਿੱਚ ਫੈਂਸਲਾ ਲੈਣ। ਕਿਸਾਨ ਪਿਛਲੇ ਕਾਫੀ ਸਮੇ ਤੋਂ ਦਿੱਲੀ ਧਰਨੇ ਤੇ ਬੈਠੇ ਹੋਏ ਹਨ। ਲਗਾਤਾਰ ਗਰਮੀ,ਠੰਡ ਦੀ ਪ੍ਰਵਾਹ ਕੀਤੇ ਬਿਨਾ। ਸਰਕਾਰ ਨੂੰ ਲਗਾਤਾਰ ਅਪੀਲ ਕਰ ਰਹੇ ਹਨ। ਹੁਣ ਤੱਕ ਇਸ ਅੰਦੋਲਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ਹੀਦ ਹੋ ਗਏ ਹਨ।