ਪੰਜਾਬੀ ਇੰਡਸਟਰੀ ਦੀ ਬਹੁਤ ਜ਼ਿਆਦਾ ਉਡੀਕੀ ਜਾ ਰਹੀ ਫ਼ਿਲਮ “Kulche Chole” ਜਲਦੀ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਲੈ ਕੇ ਫਿਲਮ ਦੀ ਸਟਾਰ ਕਾਸਟ ਹਾਲ ਹੀ ਵਿੱਚ ਇੱਕ ਟੀਵੀ ਸ਼ੋਅ Chur Chur Gallan with Legends ਵਿਖੇ ਪਹੁੰਚੇ।

ਇਸ ਦੌਰਾਨ ਉਨ੍ਹਾਂ ਨੇ ਆਪਣੀ ਜਿੰਦਗੀ ਨਾਲ ਜੁੜੀਆਂ ਕਾਫ਼ੀ ਗੱਲਾਂ ਸਾਂਝੀਆਂ ਕੀਤੀਆਂ। ਤੁਸੀਂ ਵੀ ਵੇਖੋ ਵੀਡੀਓ
ਇਸਦੇ ਨਾਲ ਹੀ ਦੱਸ ਦੇਈਏ ਹਾਲ ਹੀ ਵਿੱਚ ਦੁਬਈ ‘ਚ ਨਵੀਂ ਪੰਜਾਬੀ ਫਿਲਮ ‘ਕੁਲਚੇ ਛੋਲੇ’ ਦੀ ਟੀਮ ਦੇ ਨਾਲ ਭੰਗੜਾ ਟਰੈਕ ”Punjabi Jachde’ ਦੀ ਸ਼ਾਨਦਾਰ ਲਾਂਚਿੰਗ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

ਇਸ ਫਿਲਮ ਦੇ ਸਬੰਧ ਵਿੱਚ ਇਹ ਭੰਗੜਾ ਟਰੈਕ ‘Punjabi Jachde’ ਦਾ ਸ਼ਾਨਦਾਰ ਮਿਊਜ਼ਿਕ ਲਾਂਚ ਲੀਜੈਂਡਜ਼ ਰੈਸਟੋ ਬਾਰ ਐਂਡ ਕਲੱਬ ਵਿਖੇ ਹੋਇਆ, ਜਿਸ ਵਿੱਚ ਫਿਲਮ ਦੇ ਨਿਰਮਾਤਾ ਸੁਮੀਤ ਸਿੰਘ, ਨਿਰਦੇਸ਼ਕ ਸਿਮਰਨਜੀਤ ਹੁੰਦਲ, ਜੰਨਤ ਜ਼ੁਬੈਰ ਅਤੇ ਦਿਲਰਾਜ ਗਰੇਵਾਲ – ਫਿਲਮ ਦੀ ਮੁੱਖ ਜੋੜੀ, ਅਤੇ ਪ੍ਰਸਿੱਧ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਸ਼ਾਮਲ ਸਨ। ਨਾ ਸਿਰਫ ਫਿਲਮ ਦੀ ਟੀਮ ਲੋਕੇਸ਼ਨ ‘ਤੇ ਮੌਜੂਦ ਸੀ, ਸਗੋਂ ਇਸ ਵਿਚ ‘ਇੰਟਰਨੈਸ਼ਨਲ ਇੰਫਲੂਐਂਸਰ ਕਵਿੱਕ ਸਟਾਈਲ’ ਡਾਂਸ ਗਰੁੱਪ ਵੀ ਸੀ, ਜਿਸ ਨੇ ਪਹਿਲਾਂ ਰਿਲੀਜ਼ ਹੋਏ ਟਰੈਕ ‘ਕਾਲਾ ਚਸ਼ਮਾ’ ‘ਤੇ ਆਪਣੇ ਦਮਦਾਰ ਡਾਂਸ ਮੂਵਜ਼ ਨਾਲ ਪ੍ਰਸਿੱਧੀ ਹਾਸਲ ਕੀਤੀ ਸੀ। ਇਹ ਫਿਲਮ 11 ਨਵੰਬਰ, 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।






















