Lahu di awaaj new song : ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹੁਣ ਤੱਕ ਅਜਿਹੇ ਬਹੁਤ ਕਲਾਕਾਰ ਹੋਏ ਹਨ । ਜਿਹਨਾਂ ਨੇ ਹੁਣ ਤਕ ਆਪਣੀ ਮਿਹਨਤ ਦੇ ਸਦਕਾ ਨਾਮ ਕਮਾਇਆ ਹੈ । ਉਹਨਾਂ ਵਿਚ ਹੀ ਇਕ ਹੋਰ ਨਾਮ ਜੁੜਿਆ ਹੈ ਜੋ ਹੈ ਸਿਮਰਨ ਕੌਰ ਧਾਂਦਲੀ । ਸਿਮਰਨ ਨੇ ਕੁੱਝ ਹੀ ਸਮੇ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਵੀ ਉਸਨੇ ਬਹੁਤ ਜਲਦੀ ਖਾਸ ਜਗ੍ਹਾ ਬਣਾ ਲਈ ਹੈ।
ਹਾਲ ਹੀ ਵਿੱਚ ਸਿਮਰਨ ਦਾ ਨਵਾਂ ਗੀਤ ‘ਲਹੂ ਦੀ ਅਵਾਜ਼ ‘ ਰਿਲੀਜ਼ ਹੋ ਚੁਕਿਆ ਹੈ। ਜਿਸ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸਿਮਰਨ ਕੌਰ ਧਾਂਦਲੀ ਵਲੋਂ ਹੀ ਲਿਖਿਆ ਗਿਆ ਹੈ ਤੇ ਗਾਇਆ ਗਿਆ ਹੈ। ਜਿਸ ਨੂੰ ਮਿਊਜ਼ਿਕ Nixon ਦੁਆਰਾ ਦਿੱਤਾ ਗਿਆ ਹੈ। ਵੀਡੀਓ ਹਨੀ ਵਿਰਕ ਦੁਆਰਾ ਬਣਾਈ ਗਈ ਹੈ। ਇਹ ਗੀਤ Simiran Kaur Dhadli ਦੇ ਆਫੀਸ਼ੀਅਲ ਯੂਟਿਊਬ ਚੈਨਲ ਰਾਹੀਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੀ ਗੱਲ ਕਰੀਏ ਤਾਂ ਇਹ ਗੀਤ ਹੋਰਨਾਂ ਗੀਤਾਂ ਤੋਂ ਕੁੱਝ ਵੱਖਰਾ ਹੈ। ਇਸ ਵਿੱਚ ਮੌਜੂਦਾ ਸਮੇਂ ਦੇ ਹਲਾਤਾਂ ਨੂੰ ਬਿਆਨ ਕਰਦੇ ਹੋਏ ਤੇ ਵੱਧ ਰਹੀ ਲੱਚਰਤਾ ਅਤੇ ਨੰਗੇਜ਼ਪੁਣੇ ਬਾਰੇ ਗੱਲ ਕੀਤੀ ਗਈ ਹੈ।
ਸੋਸ਼ਲ ਮੀਡੀਆ ਤੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਬਹੁਤ ਲੋਕਾਂ ਅਤੇ ਕਲਾਕਾਰਾਂ ਦੁਆਰਾ ਇਸ ਗੀਤ ਨੂੰ share ਵਕੀਤਾ ਜਾ ਰਿਹਾ ਹੈ। ਸਿਮਰਨ ਕੌਰ ਅਕਸਰ ਆਪਣੇ ਗੀਤਾਂ ਦੇ ਵਿੱਚ ਔਰਤਾਂ ਦੀ ਦਲੇਰੀ ਨੂੰ ਵੀ ਬਿਆਨ ਕਰਦੀ ਹੈ ਪਰ ਇਸ ਵਾਰ ਉਹਨਾਂ ਆਪਣੇ ਬੇਬਾਕ ਅੰਦਾਜ਼ ਨਾਲ ਗ਼ਲਤ ਚੀਜ਼ ਨੂੰ ਗ਼ਲਤ ਕਹਿਣ ਦੀ ਵੀ ਹਿੰਮਤ ਰੱਖੀ ਹੈ। ਸਿਮਰਨ ਕੌਰ ਦੇ ਗੀਤਾਂ ਦੇ ਵਿੱਚ ਅੜਬ ਪੁਣੇ ਦੇ touch ਅਤੇ ਆਪਣੇ ਬੇਬਾਕ ਅੰਦਾਜ਼ ਲਈ ਅਕਸਰ ਜਾਣੀ ਜਾਂਦੀ ਹੈ ਤੇ ਜਿਸ ਕਾਰਨ ਉਹਨਾਂ ਹੁਣ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਵੀ ਉਹਨਾਂ ਖਾਸ ਜਗ੍ਹਾ ਬਣਾ ਲਈ ਹੈ।