Lakha Sidhana and Deep Sidhu : ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਦਾਇਰ ਕੀਤੀ ਗਈ ਐਫ.ਆਈ.ਆਰ ਵਿਚ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਸਿੱਧੂ ਨੂੰ ਦੋਸ਼ੀ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ। ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੇ ਮਾਲਵਾ ਯੂਥ ਫੈਡਰੇਸ਼ਨ ਦੇ ਪ੍ਰਧਾਨ ਲੱਖਾ ਸਿਧਾਣਾ ਦਾ ਨਾਮ ਵੀ ਐਫ.ਆਈ.ਆਰ ਵਿੱਚ ਸ਼ਾਮਲ ਕੀਤਾ ਗਿਆ ਹੈ। ਪੁਲਿਸ ਦੇ ਹਵਾਲੇ ਨਾਲ ਕਿਹਾ ਸੀ ਕਿ ਸਿੱਧੂ ਨੂੰ ਜਲਦੀ ਹੀ ਪੁੱਛਗਿੱਛ ਲਈ ਬੁਲਾਇਆ ਜਾਵੇਗਾ।
ਕਿਸਾਨ ਨੇਤਾਵਾਂ ਨੇ ਦੀਪ ਸਿੱਧੂ ਉੱਤੇ ਲਾਲ ਕਿਲ੍ਹੇ ਉੱਤੇ ਝੜਪਾਂ ਭੜਕਾਉਣ ਅਤੇ ਸਿੱਖ ਝੰਡਾ ਲਾਉਣ ਦੇ ਦੋਸ਼ ਲਗਾਏ ਹਨ ਤੇ ਕਿਹਾ ਦੀਪ ਸਿੱਧੂ ਸਰਕਾਰ ਦੇ ਆਦਮੀ ਹਨ। ਸਾਨੂੰ ਇਸ ਸਾਜਿਸ਼ ਨੂੰ ਸਮਝਣ ਦੀ ਲੋੜ ਹੈ।” ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਨੇ ਕਿਹਾ ਹੈ।”ਦੀਪ ਸਿੱਧੂ ਦਾ ਵੱਖਵਾਦੀ ਝੁਕਾਅ ਹੋਣ ਕਾਰਨ ਮਹੀਨਾ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਬਾਈਕਾਟ ਕੀਤਾ ਸੀ। ਮੈਂ ਲਾਲ ਕਿਲ੍ਹੇ ਉੱਤੇ ਦੇਸ਼ ਦੇ ਇਲਾਵਾ ਹੋਰ ਕੋਈ ਝੰਡਾ ਲਹਿਰਾਉਣ ਦੀ ਨਿੰਦਾ ਕਰਦਾ ਹਾਂ।”
ਕਿਸਾਨ ਗਣਤੰਤਰ ਦਿਵਸ ਪਰੇਡ ਦੇ ਸਮਾਗਮਾਂ ਤੋਂ ਬਾਅਦ, ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ) ਨੇ ਬੁੱਧਵਾਰ, 27 ਜਨਵਰੀ ਨੂੰ ਇੱਕ ਮੀਟਿੰਗ ਕੀਤੀ। ਕਿਸਾਨ ਸੰਗਠਨ ਨੇ ਦੋਸ਼ ਲਾਇਆ ਕਿ ‘ਕਿਸਾਨ ਸੰਗਠਨਾਂ ਦੇ ਸ਼ਾਂਤਮਈ ਸੰਘਰਸ਼ ਵਿਰੁੱਧ’ ਇੱਕ ਗੰਦੀ ਸਾਜਿਸ਼ ਰਚੀ ਗਈ ਸੀ। ਉਹਨਾਂ ਨੇ ਕਿਹਾ ਐਸ ਕੇ ਐਮ ਵੱਲੋਂ ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਵਿੱਚ ਦੋਸ਼ ਲਾਇਆ ਗਿਆ ਕਿ ਸਰਕਾਰ ਨੇ ਦੀਪ ਸਿੱਧੂ ਵਰਗੇ ਵਿਅਕਤੀਆਂ ਅਤੇ ਐਸ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਰਗੀਆਂ ਸੰਗਠਨਾਂ ਨਾਲ ਮਿਲ ਕੇ ਅੰਦੋਲਨ ਨੂੰ ਹਿੰਸਕ ਬਣਾਇਆ ਹੈ। ਗਣਤੰਤਰ ਦਿਵਸ ‘ਤੇ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਤਕਰੀਬਨ 25 ਐਫ.ਆਈ.ਆਰ ਦਰਜ ਕੀਤੀਆਂ ਹਨ ਅਤੇ 37 ਕਿਸਾਨ ਨੇਤਾਵਾਂ ਦਾ ਨਾਮ ਲਿਆ ਗਿਆ ਹੈ।
ਦੇਖੋ ਵੀਡੀਓ : ਦੀਪ ਸਿੱਧੂ ਦੇ ਸਮਾਜਿਕ ਬਾਈਕਾਟ ਮਗਰੋਂ ਸੁਣੋ ਮੋਰਚੇ ਦੀ ਸਟੇਜ਼ ਤੋਂ ਕਿਸਾਨ ਆਗੂ LIVE…