Last prayer meet of Diljaan : ਪੰਜਾਬ ਦਾ ਨੌਜੁਆਨ ਗਾਇਕ ਦਿਲਜਾਨ ਇੱਕ ਬੁਲੰਦ ਅਵਾਜ ਵਾਲਾ ਗਾਇਕ ਸੀ। ਜੋ ਕਿ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਮੰਗਲਵਾਰ ਤੜਕੇ ਦਿਲਜਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਹਾਦਸਾ ਬਹੁਤ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ ਤੇ ਹੀ ਹੋ ਗਈ ਹੈ। ਇਸ ਹਾਦਸੇ ਵਿੱਚ ਗਾਇਕ ਦੀ ਕਾਰ ਵੀ ਚਕਨਾਚੂਰ ਹੋ ਗਈ । ਦੱਸ ਦੇਈਏ ਕਿ ਬੀਤੇ ਦਿਨੀ ਦਿਲਜਾਨ ਦਾ ਅੰਤਿਮ ਸੰਸਕਾਰ ਅੱਜ 5 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਕਰਤਾਰਪੁਰ ਵਿੱਚ ਹੋਇਆ । ਉਹਨਾਂ ਦੀ ਅੰਤਿਮ ਯਾਤਰਾ ਉਹਨਾਂ ਦੇ ਗ੍ਰਹਿ ਆਰੀਆ ਨਗਰ ਦੇ ਨੇੜੇ ਅਜੀਤ ਪੈਲੇਸ ਤੋਂ ਦੁਪਹਿਰ 12.30 ਵਜੇ ਆਰੰਭ ਹੋਈ ਤੇ 1 ਵਜੇ ਸ਼ਿਵਪੁਰੀ ਕਿਸ਼ਨਗੜ੍ਹ ਵਿਖੇ ਅੰਤਿਮ ਸੰਸਕਾਰ ਹੋਇਆ ਸੀ । ਜਿਸ ਤੋਂ ਬਾਅਦ ਹੁਣ ਦਿਲਜਾਨ ਦੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਦੀ ਤਾਰੀਕ ਵੀ ਸਾਹਮਣੇ ਆਈ ਹੈ।
ਮਰਹੂਮ ਗਾਇਕ ਦਿਲਜਾਨ ਦੀ ਅੰਤਿਮ ਅਰਦਾਸ 11 ਅਪ੍ਰੈਲ 2021 ਨੂੰ ਦਿਨ ਐਤਵਾਰ ਸਵੇਰੇ 12:30 ਵਜੇ ਤੋਂ 2 ਵਜੇ ਤੱਕ ਉਹਨਾਂ ਦੇ ਗ੍ਰਹਿ ਆਰੀਆ ਨਗਰ , ਕਰਤਾਰਪੁਰ ਵਿਖੇ ਹੋਵੇਗੀ। ਦੱਸਣਯੋਗ ਹੈ ਕਿ ਐਕਸੀਡੈਂਟ ‘ਚ ਗੱਡੀ ਦਾ ਅਗਲਾ ਹਿੱਸਾ ਪੂਰੀ ਤਰਾਂ ਚਕਨਾਚੂਰ ਹੋ ਗਿਆ । ਦਿਲਜਾਨ ਦੇਰ ਰਾਤ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋ ਉਹ ਜੰਡਿਆਲਾ ਗੁਰੂ ਕੋਲ ਪਹੁੰਚੇ ਜਿੱਥੇ ਓਹਨਾ ਦੇ ਨਾਲ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਿਕ ਉਹਨਾਂ ਦੀ ਕਾਰ ਬਹੁਤ ਤੇਜ਼ ਰਫਤਾਰ ‘ਚ ਸੀ। ਜਿਸ ਕਾਰਨ ਬੇਕਾਬੂ ਹੋਏ ਡਿਵਾਈਡਰ ਦੇ ਨਾਲ ਗੱਡੀ ਟਕਰਾਈ ਤੇ ਪਲਟ ਗਈ। ਦਿਲਜਾਨ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹ ਨੇ ਟੀ.ਵੀ ਪ੍ਰੋਗਰਾਮ ਸੁਰਖਸ਼ੇਤਰ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਵਿੱਚ ਹੋਏ ਮੁਕਾਬਲੇ ਦੇ ਵਿੱਚ ਦਿਲਜਾਨ ਜੇਤੂ ਰਹੇ ਸਨ । ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ। ਦਿਲਜਾਨ ਨੇ ਇੰਗਲੈਂਡ,ਅਮਰੀਕਾ,ਕਤਰ , ਦੁਬਈ ਤੇ ਅਫ਼ਰੀਕਾ ਸਮੇਤ ਕਈ ਦੇਸ਼ਾ ‘ਚ ਸ਼ੋਅ ਲਗਾਏ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਛੋਟੀ ਉਮਰ ‘ਚ ਹੀ ਦਿਲਜਾਨ ਨੇ ਗਾਇਕੀ ਦੇ ਖ਼ੇਤਰ ‘ਚ ਲੋਹਾ ਮਨਵਾ ਚੁੱਕਿਆ ਸੀ।