Late singer Diljan’s funeral : ਪੰਜਾਬ ਦਾ ਨੌਜੁਆਨ ਗਾਇਕ ਦਿਲਜਾਨ ਇੱਕ ਬੁਲੰਦ ਅਵਾਜ ਵਾਲਾ ਗਾਇਕ ਸੀ। ਜੋ ਕਿ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਮੰਗਲਵਾਰ ਤੜਕੇ ਦਿਲਜਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਹਾਦਸਾ ਬਹੁਤ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ ਤੇ ਹੀ ਹੋ ਗਈ ਹੈ। ਇਸ ਹਾਦਸੇ ਵਿੱਚ ਗਾਇਕ ਦੀ ਕਾਰ ਵੀ ਚਕਨਾਚੂਰ ਹੋ ਗਈ। ਗੱਡੀ ਦਾ ਅਗਲਾ ਹਿੱਸਾ ਪੂਰੀ ਤਰਾਂ ਚਕਨਾਚੂਰ ਹੋ ਗਿਆ। ਦੱਸ ਦੇਈਏ ਕ ਦਿਲਜਾਂ ਦੇਰ ਰਾਤ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋ ਉਹ ਜੰਡਿਆਲਾ ਗੁਰੂ ਕੋਲ ਪਹੁੰਚੇ ਜਿੱਥੇ ਓਹਨਾ ਦੇ ਨਾਲ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਿਕ ਉਹਨਾਂ ਦੀ ਕਾਰ ਬਹੁਤ ਤੇਜ਼ ਰਫਤਾਰ ‘ਚ ਸੀ। ਜਿਸ ਕਾਰਨ ਬੇਕਾਬੂ ਹੋਏ ਡਿਵਾਈਡਰ ਦੇ ਨਾਲ ਗੱਡੀ ਟਕਰਾਈ ਤੇ ਪਲਟ ਗਈ।
ਦਿਲਜਾਨ ਨੇ ਇੰਗਲੈਂਡ,ਅਮਰੀਕਾ,ਕਤਰ , ਦੁਬਈ ਤੇ ਅਫ਼ਰੀਕਾ ਸਮੇਤ ਕਈ ਦੇਸ਼ਾ ‘ਚ ਸ਼ੋਅ ਲਗਾਏ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਛੋਟੀ ਉਮਰ ‘ਚ ਹੀ ਦਿਲਜਾਨ ਨੇ ਗਾਇਕੀ ਦੇ ਖ਼ੇਤਰ ‘ਚ ਲੋਹਾ ਮਨਵਾ ਚੁੱਕਿਆ ਸੀ। ਦਿਲਜਾਨ ਦਾ ਅੰਤਿਮ ਸੰਸਕਾਰ ਅੱਜ 5 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਕਰਤਾਰਪੁਰ ਵਿੱਚ ਕੀਤਾ ਜਾਵੇਗਾ। ਦਿਲਜਾਨ ਦੀ ਪਤਨੀ , ਭਰਾ ਸਭ ਕੈਨੇਡਾ ਦੇ ਵਿੱਚ ਹਨ। ਜੋ ਕਿ ਦਿਲਜਾਨ ਦੇ ਅੰਤਿਮ ਸੰਸਕਾਰ ਲਈ ਪਹੁੰਚ ਰਹੇ ਹਨ। ਉਹਨਾਂ ਦੀ ਅੰਤਿਮ ਯਾਤਰਾ ਉਹਨਾਂ ਦੇ ਗ੍ਰਹਿ ਆਰੀਆ ਨਗਰ ਦੇ ਨੇੜੇ ਅਜੀਤ ਪੈਲੇਸ ਤੋਂ ਦੁਪਹਿਰ 12.30 ਵਜੇ ਆਰੰਭ ਹੋਵੇਗੀ ਤੇ 1 ਵਜੇ ਸ਼ਿਵਪੁਰੀ ਕਿਸ਼ਨਗੜ੍ਹ ਵਿਖੇ ਅੰਤਿਮ ਸੰਸਕਾਰ ਹੋਵੇਗਾ। ਦੱਸ ਦੇਈਏ ਕਿ ਟੀ.ਵੀ ਪ੍ਰੋਗਰਾਮ ਸੁਰਖਸ਼ੇਤਰ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਵਿੱਚ ਹੋਏ ਮੁਕਾਬਲੇ ਦੇ ਵਿੱਚ ਦਿਲਜਾਨ ਜੇਤੂ ਰਹੇ ਸਨ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ।
ਇਹ ਵੀ ਦੇਖੋ : ਕੈਪਟਨ ਦੇ ਸ਼ਹਿਰ ਪਟਿਆਲਾ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਐਲਾਨ…