latest kisani song hoka : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜੱਸ ਬਾਜਵਾ ਜੋ ਕਿ ਪਹਿਲੇ ਦਿਨ ਤੋਂ ਹੀ ਚੱਲ ਰਹੇ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਦੱਸਣਯੋਗ ਹੈ ਕਿ ਅੱਜ ਉਹਨਾਂ ਦੇ ਨਵਾਂ ਗੀਤ ‘Hoka’ ਰਿਲੀਜ਼ ਹੋਇਆ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਬੋਲ ਖੁਦ ਜੱਸ ਬਾਜਵਾ ਨੇ ਲਿਖੇ ਹਨ ਤੇ ਇਸ ਨੂੰ ਮਿਊਜ਼ਿਕ Flame Music ਨੇ ਦਿੱਤਾ ਹੈ। ਗਾਣੇ ਦੀ ਸ਼ਾਨਦਾਰ ਵੀਡੀਓ Davyicne ਨੇ ਤਿਆਰ ਕੀਤੀ ਹੈ। ਜਿਸ ਦੇ ਵਿੱਚ ਕਿਸਾਨੀ ਸੰਘਰਸ਼ ਦੀਆਂ ਝਲਕਾਂ ਦੇਖਣ ਨੂੰ ਮਿਲਦੀਆਂ ਹਨ।
ਦੱਸ ਦੇਈਏ ਕਿ ਦੇਸ਼ ਦਾ ਅੰਨਦਾਤਾ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਦੀਆਂ ਸੜਕਾਂ ਤੇ ਕੇਂਦਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਧ ਕਰਵਾਉਣ ਲਈ ਲਗਾਤਾਰ ਕਿਸਾਨੀ ਅੰਦੋਲਨ ਜਾਰੀ ਹੈ। ਜਿਸ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਹੁਣ ਤੱਕ ਮੌਤ ਵੀ ਹੋ ਗਈ ਹੈ ਪਰ ਅਜੇ ਤੱਕ ਸਰਕਾਰ ਦੇ ਸਰ ਤੇ ਜੂ ਵੀ ਨਹੀਂ ਸਰਕ ਰਹੀ। ਸਰਕਾਰ ਬਿਲਕੁਲ ਵੀ ਕਿਸਾਨਾਂ ਵੱਲ ਧਿਆਨ ਨਹੀਂ ਕਰ ਰਹੀ। ਜਿਸ ਦੇ ਚਲਦੇ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਅੰਦੋਲਨ ਹੁਣ ਠੰਡਾ ਪੈ ਗਿਆ ਹੈ। ਇਸੇ ਅੰਦੋਲਨ ਨੂੰ ਹੀ ਮੁੜ ਦੁਬਾਰਾ ਸਰਗਰਮ ਕਰਨ ਲਾਇ ਗਾਇਕ ਜੱਸ ਬਾਜਵਾ ਦੇ ਵਲੋਂ ਇਹ ਗੀਤ ਪੇਸ਼ ਕਤਾ ਗਿਆ ਹੈ। ਜੱਸ ਬਾਜਵਾ ਪਿੰਡ ਪਿੰਡ ਜਾ ਕੇ ਮੁੜ ਧਰਨੇ ਤੇ ਜਾਂ ਦੀ ਅਪੀਲ ਕਰਦੇ ਹੋਏ ਵੀ ਨਜ਼ਰ ਆਏ ਸਨ।
ਇਸ ਗੀਤ ਦੇ ਰਾਹੀਂ ਜੱਸ ਬਾਜਵਾ ਨੇ ਨੌਜੁਆਨੀ ਨੂੰ ਮੁੜ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਕਿ ਦਿੱਲੀ ਧਰਨੇ ਤੋਂ ਮੁੜ ਹੌਕਾ ਆਇਆ ਹੈ। ਸਭ ਨੇ ਉੱਥੇ ਜਾਣਾ ਹੈ। ਜਿਸਦੇ ਨਾਲ ਹੀ ਉਹ ਆਮ ਲੋਕਾਂ ਦੇ ਨਾਲ ਨਾਲ ਕਲਾਕਾਰ ਤੇ ਅਦਾਕਾਰਾ ਨੂੰ ਮੁੜ ਇਕੱਠੇ ਹੋਣ ਦੀ ਅਪੀਲ ਕਰ ਰਹੇ ਹਨ। ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਸਰਕਾਰ ਦਾ ਕਹਿਣਾ ਹੈ ਕਿ ਦੂਰੀ ਬਣਾਓ ਆਪਣਾ ਧਿਆਨ ਰੱਖੋ ਪਰ ਦੂਜੇ ਪਾਸੇ ਸਰਕਾਰ ਹੀ ਕਿਸਾਨਾਂ ਦਾ ਕੋਈ ਫੈਂਸਲਾ ਨਹੀਂ ਕਰ ਰਹੀ। ਲੱਖਾਂ ਦੀ ਗਿਣਤੀ ਵਿੱਚ ਕਿਸਾਨ ਓਥੇ ਬੈਠੇ ਹਨ ਸਿਰਫ ਪੰਜਾਬ ਦੇ ਹੀ ਨਹੀਂ ਹਰਿਆਣਾ , ਪੰਜਾਬ , ਰਾਜਸਥਾਨ ਸਭ ਜਗ੍ਹਾ ਦੇ ਕਿਸਾਨਾਂ ਦੇ ਵਲੋਂ ਧਰਨਾ ਜਾਰੀ ਹੈ।