Legal Notice against ‘8 Raflaan’ team : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕਿਰਤ ਔਲਖ ਜਿਹਨਾਂ ਦਾ ਹਾਲ ਹੀ ਵਿੱਚ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਦੇ ਨਾਲ ਇੱਕ ਗੀਤ ‘8 Raflaan’ ਆਇਆ ਹੈ। ਜਾਣਕਾਰੀ ਅਨੁਸਾਰ ਇਸ ਗੀਤ ਦੇ ਵਿੱਚ ਵਕੀਲਾਂ ਬਾਰੇ ਕੁੱਝ ਗੱਲਾਂ ਕਹੀਆਂ ਗਈਆਂ ਸਨ। ਜਿਸ ਕਰਕੇ ਹੁਣ ਇਹਨਾਂ ਮਸ਼ਹੂਰ ਗਾਇਕਾ ਦੇ ਖਿਲਾਫ legal notice ਜਾਰੀ ਕਰ ਦਿੱਤਾ ਗਿਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਇਸ ਗੀਤ ਵਿੱਚ ਮੰਦਭਾਗੇ ਸ਼ਬਦ ਵਰਤੇ ਗਏ ਹਨ।
ਜਿਸ ਵਕੀਲ ਨੇ ਕਾਨੂੰਨੀ ਨੋਟਿਸ ਭੇਜਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਗੀਤ ਵਿੱਚ ਵਕੀਲਾਂ ਬਾਰੇ ਮਾੜੇ ਸ਼ਬਦ ਵਰਤੇ ਗਏ ਹਨ । ਗੁਰਲੇਜ਼ ਅਖ਼ਤਰ ਵਲੋਂ ਇਕ ਲਾਈਨ ਬੋਲੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ – ਉਹ ਤਾ ਵਕੀਲ ਚੱਕੀ ਫਿਰਦੇ , ‘ਵਕੀਲ ਕੋਈ ਗਾਜ਼ਰ , ਮੂਲੀ ਤਾ ਨਹੀਂ ਜਿਹਨਾਂ ਨੂੰ ਚਕੀ ਫਿਰਦੇ’ , ਤੇ ਦੂਜ਼ੇ ਪਾਸੇ ਪਾਸੇ ਮਨਕਿਰਤ ਔਲਖ ਵਲੋਂ ਕਿਹਾ ਗਿਆ ਹੈ ਕਿ – ‘ਉਹ ਤਾਂ ਰਫਲ ਦੇ ਖੋਖੇ’ । ਉਹਨਾਂ ਨੇ ਕਿਹਾ ਕਿ ਇਹ ਕਹਿਣਾ ਕੀ ਚਹੁੰਦੇ ਹਨ। ਅਸੀਂ ਕਾਨੂੰਨ ਬਣਾਉਂਦੇ ਹਾਂ। ਉਹਨਾਂ ਕਿਹਾ ਇਸ ਗੀਤ ਵਿੱਚ ਜਿੰਨ੍ਹੇ ਵੀ ਬੰਦੇ ਸ਼ਾਮਿਲ ਹਨ ਸਭ ਤੇ ਅਸੀਂ ਦੇਸ਼ਧ੍ਰੋਹ ਦਾ ਮਾਮਲਾ ਦਰਜ਼ ਕੀਤਾ ਜਾਵੇਗਾ ।
ਅਸੀਂ ਮਾਲਹਾਨੀ ਦਾ ਦਾਅਵਾ ਕਰਦੇ ਹਾਂ। ਉਹਨਾਂ ਕਿਹਾ ਕਿ ਜੇਕਰ ਇਹ ਸਾਡੇ legal ਨੋਟਿਸ ਦਾ ਜਵਾਬ ਨਹੀਂ ਦਿੰਦੇ ਤਾਂ ਇਹਨਾਂ ਖਿਲਾਫ FIR ਦਰਜ਼ ਹੋਵੇਗੀ। ਇਹਨਾਂ ਨੂੰ written ‘ਚ ਮੁਆਫੀ ਮੰਗਣੀ ਪਵੇਗੀ ਤੇ ਜਿਨ੍ਹਾਂ ਪੈਸਾ ਹਨ ਨੇ ਕਮਾਇਆ ਹੈ ਉਹ ਸਭ advocate welfare ਫੰਡ ‘ਚ ਜਮਾਂ ਕਰਵਾਉਣ। ਉਹਨਾਂ ਦਾ ਕਹਿਣਾ ਹੈ ਕਿ ਜਿਸ ਕਾਲੇ ਕੋਰਟ ਵਾਲੇ ਨੂੰ ਸਭ ਸਲਾਮ ਕਰਦੇ ਹਨ। ਇਹ ਉਹਨਾਂ ਨੂੰ ਮੰਦਾ ਬੋਲ ਰਹੇ ਹਨ। ਵਕੀਲਾਂ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਚਲਦਾ। ਉਹ ਕਾਨੂੰਨ ਬਣਾਉਣ ਵਾਲੇ ਹਨ ਇਹ ਨਾ ਭੁੱਲੋ। ਹੁਣ ਦੇਖਣਾ ਇਹ ਹੋਵੇਗਾ ਕਿ ਮਨਕਿਰਤ ਔਲਖ , ਗੁਰਲੇਜ਼ ਅਖ਼ਤਰ ਤੇ ਸ਼੍ਰੀ ਬਰਾੜ ਦੀ ਇਸ ਪ੍ਰਤੀ ਕੀ ਪ੍ਰਤੀਕਿਰਿਆ ਹੋਵੇਗੀ।